Meanings of Punjabi words starting from ਗ

ਕ੍ਰਿ. ਵਿ- ਗਿਣਤੀ ਦ੍ਵਾਰਾ. ਗਣਨ ਕਰਕੇ. "ਗਣਿ ਗਣਿ ਜੋਤਕੁ." (ਰਾਮ ਅਃ ਮਃ ੧) ੨. ਸੰ. ਸੰਗ੍ਯਾ- ਗਿਣਤੀ. ਸ਼ੁਮਾਰ.


ਸੰ. ਸੰਗ੍ਯਾ- ਗਣ (ਬਹੁਤ) ਪਤੀਆਂ ਵਾਲੀ. ਬਹੁਤਿਆਂ ਦੀ ਇਸਤ੍ਰੀ. ਵੇਸ਼੍ਯਾ. ਕੰਚਨੀ. ਦੇਖੋ, ਗਨਕਾ। ੨. ਹਥਣੀ. ਗਜੀ. ਅਨੇਕ ਹਾਥੀਆਂ ਦੀ ਹੋਣ ਕਰਕੇ ਇਹ ਸੰਗ੍ਯਾ ਹੈ.


ਸੰ. ਵਿ- ਗਿਣਿਆ ਹੋਇਆ। ੨. ਸੰਗ੍ਯਾ- ਹਿਸਾਬ। ੩. ਉਹ ਸ਼ਾਸਤ੍ਰ, ਜਿਸ ਵਿੱਚ ਹਿਸਾਬ ਦਾ ਨਿਰਣਾ ਹੋਵੇ.


ਹਿਸਾਬ ਦਾ ਇਲਮ. Science of Computation (Mathematics).


ਦੇਖੋ, ਗਣਨਾ. "ਗਣਤ ਨ ਜਾਇ ਗਣੀ." (ਸੋਰ ਮਃ ੫) ਹਿਸਾਬ ਦੀ ਗਣਨਾ (ਗਿਣਤੀ) ਨਹੀਂ ਹੋ ਸਕਦੀ.


ਸੰ. ਗਣੇਸ਼. ਦੇਵਗਣ ਦਾ ਸ੍ਵਾਮੀ ਦੇਵਤਾ. ਬ੍ਰਹਮਵੈਵਰਤ ਪੁਰਾਣ ਵਿੱਚ ਲਿਖਿਆ ਹੈ ਕਿ ਵਿਸਨੁ ਦੇ ਵਰ ਨਾਲ ਪਾਰਵਤੀ ਦੇ ਪੁਤ੍ਰ ਪੈਦਾ ਹੋਇਆ. ਸਾਰੇ ਦੇਵਤਾ ਬਾਲਕ ਨੂੰ ਦੇਖਣ ਆਏ. ਜਦ ਸਾਰੇ ਦੇਵਤਾ ਦੇਖਕੇ ਪ੍ਰਸੰਨ ਹੋਏ, ਤਦ ਪਾਰਵਤੀ ਨੇ ਸ਼ਨੀ ਨੂੰ ਬਾਲਕ ਦੇਖਣ ਲਈ ਆਖਿਆ. ਜਦ ਸ਼ਨੀ ਦੀ ਨਜਰ ਪਈ, ਤਦ ਬੱਚੇ ਦਾ ਸਿਰ ਉਡ ਗਿਆ. ਪਾਰਵਤੀ ਰੋਣ ਲੱਗੀ. ਵਿਸਨੁ ਨੇ ਇੱਕ ਹਾਥੀ ਦਾ ਸਿਰ ਵੱਢਕੇ ਬਾਲਕ ਦੇ ਧੜ ਨਾਲ ਜੋੜ ਦਿੱਤਾ ਅਤੇ ਨਾਉਂ ਗਣੇਸ਼ ਥਾਪਕੇ ਕਿਹਾ ਕਿ ਸਭ ਕਾਰਯਾਂ ਦੇ ਆਦਿ ਇਸ ਦਾ ਪੂਜਨ ਕਰੋ.#ਇਹ ਪ੍ਰਸੰਗ ਭੀ ਹੈ ਕਿ ਪਾਰਵਤੀ ਨੇ ਆਪਣੇ ਸ਼ਰੀਰ ਦੀ ਮੈਲ ਤੋਂ ਇੱਕ ਬਾਲਕ ਬਣਾਕੇ ਦਰਵਾਜ਼ੇ ਪੁਰ ਪਹਿਰੇ ਲਈ ਬੈਠਾਇਆ, ਸ਼ਿਵ ਜਦ ਆਏ ਤਾਂ ਬਾਲਕ ਨੇ ਅੰਦਰ ਜਾਣੋ ਰੋਕਿਆ, ਇਸ ਪੁਰ ਮਹਾਦੇਵ ਨੇ ਬਾਲਕ ਦਾ ਸਿਰ ਵੱਢ ਦਿੱਤਾ. ਪਾਰਵਤੀ ਦਾ ਵਿਲਾਪ ਸੁਣਕੇ ਸ਼ਿਵ ਨੇ ਹਾਥੀ ਦਾ ਸਿਰ ਧੜ ਨਾਲ ਜੋੜਕੇ ਨਾਉਂ ਗਣੇਸ਼ ਥਾਪਿਆ.#ਗਜਮੁਖ ਦੈਤ ਨਾਲ ਇੱਕ ਵਾਰ ਗਣੇਸ਼ ਦਾ ਯੁੱਧ ਹੋਇਆ, ਗਣੇਸ਼ ਨੇ ਤੀਰ ਨਾਲ ਗਜਮੁਖ ਨੂੰ ਵੇਧਨ ਕਰਕੇ ਚੂਹਾ ਬਣਾ ਲਿਆ ਅਤੇ ਆਪਣੀ ਸਵਾਰੀ ਹੇਠ ਰੱਖਿਆ.#ਪਰਸ਼ੁਰਾਮ ਇੱਕ ਵਾਰ ਸ਼ਿਵ ਨੂੰ ਮਿਲਣ ਗਿਆ, ਉਸ ਵੇਲੇ ਕਿਸੇ ਨੂੰ ਮਹਿਲ ਵਿੱਚ ਜਾਣ ਦੀ ਆਗ੍ਯਾ ਨਹੀਂ ਸੀ. ਗਣੇਸ਼ ਨੇ ਪਰਸ਼ੁਰਾਮ ਨੂੰ ਰੋਕਿਆ, ਇਸ ਪੁਰ ਦੋਹਾਂ ਦੀ ਲੜਾਈ ਹੋ ਪਈ. ਪਰਸ਼ੁਰਾਮ ਨੇ ਸ਼ਿਵ ਦਾ ਦਿੱਤਾ ਹੋਇਆ ਕੁਹਾੜਾ ਗਣੇਸ਼ ਪੁਰ ਚਲਾਇਆ ਜਿਸ ਨਾਲ ਇੱਕ ਦੰਦ ਕੱਟਿਆ ਗਿਆ, ਇਸੇ ਕਰਕੇ ਗਣੇਸ਼ ਦਾ ਨਾਉਂ ਏਕਦੰਤ- ਏਕਰਦਨ ਹੋਇਆ. ਸਕੰਦ ਪੁਰਾਣ ਦੇ ਗਣੇਸ਼ਖੰਡ ਵਿੱਚ ਕਥਾ ਹੈ ਕਿ 'ਵਰੇਣ੍ਯ' ਰਾਜੇ ਦੇ ਘਰ ਰਾਣੀ 'ਪੁਸਪਕਾ' ਦੇ ਗਰਭ ਤੋਂ ਗਣੇਸ਼ ਜੰਮਿਆ ਸੀ. ਇਸ ਦੀ ਸ਼ਕਲ ਨੂੰ ਵੇਖਕੇ ਰਾਜਾ ਡਰ ਗਿਆ ਅਤੇ ਪਾਰਸ਼੍ਵ ਮੁਨਿ ਦੇ ਆਸ਼੍ਰਮ ਪਾਸ ਸੁੱਟ ਆਇਆ. ਮੁਨਿ ਦੀ ਇਸਤ੍ਰੀ 'ਦੀਪਵਤਸਲਾ' ਨੇ ਪਾਲਿਆ ਇਸੇ ਕਰਕੇ ਗਣੇਸ਼ ਦਾ ਨਾਉਂ ਦ੍ਵਿਮਾਤੁਰ ਹੈ. ਗਣੇਸ਼ ਦਾ ਜਨਮ ਭਾਦੋਂ ਸੁਦੀ ੪. ਨੂੰ ਹੋਣਾ ਲਿਖਿਆ ਹੈ, ਇਸੇ ਕਰਕੇ ਉਸ ਦਾ ਨਾਉਂ ਗਣੇਸ਼- ਚਤੁਰਥੀ ਹੈ. ਮਾਘ ਸੁਦੀ ੪. ਭੀ ਗਣੇਸ ਚਤੁਰਥੀ ਕਹਾਉਂਦੀ ਹੈ.#ਪੁਰਾਣਾਂ ਵਿੱਚ ਇਹ ਕਥਾ ਭੀ ਹੈ ਕਿ ਗਣੇਸ਼ ਬਹੁਤ ਛੇਤੀ ਲਿਖਣ ਵਾਲਾ ਲਿਖਾਰੀ ਹੈ. ਅਤੇ ਮਹਾਭਾਰਤ ਦੀ ਪਹਿਲੀ ਪੋਥੀ ਗਣੇਸ਼ ਨੇ ਹੀ ਲਿਖੀ ਸੀ, ਵ੍ਯਾਸ ਬੋਲਦੇ ਸਨ ਅਤੇ ਗਣੇਸ਼ ਲਿਖਦਾ ਸੀ. ਗਣੇਸ਼ ਦੇ ਚਾਰ ਬਾਹਾਂ ਹਨ, ਜਿਨ੍ਹਾਂ ਵਿੱਚ ਸੰਖ, ਚਕ੍ਰ, ਅੰਕੁਸ਼ ਅਤੇ ਪਦਮ ਰੱਖਦਾ ਹੈ. ਇਸ ਦੀ ਪੂਜਾ ਦੱਖਣ ਵਿੱਚ ਸਭ ਦੇਸ਼ਾਂ ਤੋਂ ਵਿਸ਼ੇਸ ਹੈ. ਦੋਖੋ, ਗਣੇਸ਼ਚਕ੍ਰ ਅਤੇ ਗਨੇਸ। ਕਰਤਾਰ, ਜੋ ਸਭ ਦਾ ਸ੍ਵਾਮੀ (ਗਣ- ਈਸ਼) ਹੈ.