Meanings of Punjabi words starting from ਘ

ਡਿੰਗ- ਸੰਗ੍ਯਾ- ਕਲਸ਼. ਘੜਾ. ਘਟ. ਕੁੰਭ. "ਜਿਉ ਆਕਾਸੈ ਘੜੂਅਲੋ ਮ੍ਰਿਗਤ੍ਰਿਸਨਾ ਭਰਿਆ." (ਗੂਜ ਨਾਮਦੇਵ) ਮ੍ਰਿਗਤ੍ਰਿਸਨਾ ਦੇ ਜਲ ਨਾਲ ਭਰਿਆ ਆਕਾਸ ਵਿੱਚ ਘੜਾ. ਦੇਖੋ ਨੈਜਰਿਆ.


ਇਹ ਘਟੋਤਕਚ ਦਾ ਹੀ ਨਾਉਂ ਹੈ. ਦੇਖੋ, ਘਟੋਤਕਚ. "ਮਚਯੋ ਯੁੱਧ ਜ੍ਯੋਂ ਕਰਨ ਸੰਗੰ ਘੜੂਕੇ." (ਨਰਸਿੰਘਾਵ)


ਸੰਗ੍ਯਾ- ਘਟ. ਘੜਾ. ਮੱਘਾ. ਮਟਕਾ। ੨. ਛੋਟਾ ਘੜਾ.


ਘਟ (ਘੜਾ) ਉੱਚ ਰੱਖਣ ਦੀ ਟਿਕਟਿਕੀ. ਘੜਵੰਜੀ.


ਘਾਤਕ ਦਾ ਸੰਖੇਪ। ੨. ਘਾਹ (ਘਾਸ) ਦਾ ਸੰਖੇਪ। ੩. ਓਰ. ਦਿਸ਼ਾ. ਤਰਫ. "ਹਁਉ ਇਤ ਘੂਮਤ ਪ੍ਰੇਮ ਛਕੀ, ਅਤਿ ਘੋਰਤ ਹੈ ਉਹ ਘਾ ਘਨ ਕਾਰੋ." (ਅਸਫੋ) ੪. ਘਾਵ (ਜ਼ਖ਼ਮ) ਦਾ ਸੰਖੇਪ.


ਸੰਗ੍ਯਾ- ਘਾਤ. ਜ਼ਖ਼ਮ. ਫੱਟ. "ਨਹਿ ਘਾਉ ਕਟਾਰਾ ਕਰਿ ਸਕੈ." (ਸ੍ਰੀ ਮਃ ੧) ੨. ਪ੍ਰਹਾਰ. ਆਘਾਤ. ਚੋਟ. "ਪਰਿਓ ਨੀਸਾਨੈ ਘਾਉ." (ਮਾਰੂ ਕਬੀਰ) ਨਸ਼ਾਨੇ ਉੱਪਰ ਸ਼ਸਤ੍ਰ ਦਾ ਵਾਰ ਪਿਆ.