Meanings of Punjabi words starting from ਝ

ਸੰਗ੍ਯਾ- ਵਡੇ ਛੈਣੇ. ਕਾਂਸੀ ਦੇ ਤਾਲ। ੨. ਝਾਂਜਰ (ਨੂਪੁਰ) ਦਾ ਸੰਖੇਪ.


ਦੇਖੋ, ਝਾਂਜ। ੨. ਝਾਂਜਰ. ਨੂਪੁਰ. "ਝਾਂਝ ਉਤੰਗੀ ਪਗ ਧਾਰੰ." (ਰਾਮਾਵ)


ਸੰਗ੍ਯਾ- ਝਨ ਝਨ ਸ਼ਬਦ ਕਰਨ ਵਾਲਾ ਇਸਤ੍ਰੀਆਂ ਦੇ ਪੈਰ ਦਾ ਗਹਿਣਾ. ਨੂਪੁਰ. ਪੈਂਜਨੀ.


ਦੇਖੋ, ਜੰਜੂਆ.


ਸੰਗ੍ਯਾ- ਝੂੰ. ਲਿੰਗ ਅਤੇ ਭਗ ਦੇ ਆਸ ਪਾਸ ਦੇ ਰੋਮ. "ਡਾਰਦਏ ਲਡੂਆ ਸਭ ਝਾਂਟਨ." (ਕ੍ਰਿਸਨਾਵ)