Meanings of Punjabi words starting from ਧ

ਸੰਗ੍ਯਾ- ਧੈਰਯ ਅਤੇ ਆਸ਼੍ਵਾਸਨ. ਚਿੱਤ ਦੀ ਇਸਥਿਤਿ ਅਤੇ ਤਸੱਲੀ ਦਾ ਭਾਵ. "ਰਹਿਤ ਇਹਾਂ ਜੇ ਸਦਨ ਨ ਆਵਤ, ਤੱਦਪਿ ਜੀ ਧਰਵਾਸਾ." (ਨਾਪ੍ਰ)


ਦੇਖੋ, ਧੜਾ. "ਪੁਨ ਕਹਿ ਬਾਟ ਧਰਾ ਅਨਵਾਯੋ." (ਗੁਪ੍ਰਸੂ) ਵੱਟਾ ਅਤੇ ਧੜਾ ਮੰਗਵਾਇਆ। ੨. ਧਾਰਣ ਕੀਤਾ. ਧਾਰਿਆ। ੩. ਆਧਾਰ. ਆਸਰਾ. "ਸੋ ਦਰਵੇਸੁ ਜਿਸੁ ਸਿਫਤਿ ਧਰਾ." (ਮਾਰੂ ਸੋਲਹੇ ਮਃ ੫) ੪. ਸੰ. ਧਰਤੀ. ਜ਼ਮੀਨ। ੫. ਮਿੰਜ. ਮੱਜਾ. ਮਿੱਝ। ੬. ਨਾੜੀ. ਰਗ.


ਵਿ- ਧਾਰਣ ਕਰਤਾ. ਰੱਖਣ ਵਾਲਾ. "ਕਰਤਾ ਸ੍ਰਿਸਟਿ ਧਰਾਇਣੁ." (ਭੈਰ ਮਃ ੪)