Meanings of Punjabi words starting from ਪ

ਵਿ- ਅਸਾਧ੍ਯ ਰੋਗ ਨਾਲ ਗ੍ਰਸਿਆ ਹੋਇਆ। ੨. ਕੁਸ੍ਟੀ. ਕੋੜ੍ਹੀ. "ਜਿਉ ਪਕਾਰੋਗੀ ਵਿਲਲਾਇ." (ਧਨਾ ਮਃ ੧)


ਪੱਕਾ ਦਾ ਇਸਤ੍ਰੀ ਲਿੰਗ.


ਪੱਕਾ ਦਾ ਇਸਤ੍ਰੀ ਲਿੰਗ.


ਪੱਕੀ ਨਰਦ, ਦੇਖੋ, ਪੱਕੀ ਸਾਰੀ. "ਆਪੇ ਧਰਿ ਦੇਖਹਿ ਕਚੀ ਪਕੀ ਸਾਰੀ." ( ਮਾਝ ਅਃ ਮਃ ੩)


ਚੌਪੜ ਦੀ ਉਹ ਨਰਦ, ਜੋ ਪੱਕ ਗਈ ਹੈ, ਵਿਚਕਾਰੋਂ ਚੱਲਕੇ ਬਿਆਲੀ ਘਰ ਟੱਪਕੇ ਨਰਦ ਪੱਕੀ ਹੋਣੀ ਸ਼ੁਰੂ ਹੁੰਦੀ ਹੈ. ਜਦ ਬਾਹਰਲੇ ਨਾਕੇ ਤੇ ਆਉਂਦੀ ਹੈ ਤਾਂ ਪੱਕੀ ਕਹੀਜਾਂਦੀ ਹੈ, ਜੇ ਇੱਥੋਂ ਤੀਕ ਨਰਦ ਨਾ ਮਰੇ, ਤਾਂ ਅੰਦਰ ਜਾਵੜਦੀ ਹੈ. ਦੇਖੋ, ਨਕਸ਼ੇ ਵਿੱਚ ਬਿੰਦੀਆਂ ਵਾਲੇ ਘਰ ਨਾਕੇ ਹਨ. "ਆਪੇ ਧਰਿ ਦੇਖਹਿ ਕਚੀ ਪਕੀ ਸਾਰੀ." ( ਮਾਝ ਅਃ ਮਃ ੩) "ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ." (ਵਾਰ ਆਸਾ) ਕੱਚੀ ਨਰਦ ਤੋਂ ਭਾਵ ਚੋਰਾਸੀ ਵਿੱਚ ਭ੍ਰਮਣ ਵਾਲਾ ਜੀਵ ਹੈ. ਪੱਕੀ ਤੋਂ ਭਾਵ ਗੁਰਸ਼ਰਣ ਵਿੱਚ ਆਕੇ ਗ੍ਯਾਨ ਨੂੰ ਪ੍ਰਾਪਤ ਹੋਇਆ ਆਤਮਗ੍ਯਾਨੀ ਹੈ, ਜਿਸ ਦਾ ਆਵਾਗੌਣ ਮਿਟਗਿਆ ਹੈ.


ਪ੍ਰਯਾਗ ਵਿੱਚ ਗੁਰੂ ਤੇਗਬਹਾਦੁਰ ਸਾਹਿਬ ਜੀ ਦੇ ਵਿਰਾਜਣ ਦਾ ਪਵਿਤ੍ਰ ਅਸਥਾਨ. ਦੇਖੋ, ਪ੍ਰਯਾਗ ੪.


ਹਿੱਦੂਮਤ ਅਨੁਸਾਰ ਉਹ ਭੋਜਨ, ਜੋ ਘੀ, ਕੇਵਲ ਦੁੱਧ ਜਾਂ ਅਗਨਿ ਨਾਲ ਪਕਾਇਆ ਗਿਆ ਹੈ, ਜੈਸੇ- ਪੂਰੀ, ਕਚੌਰੀ, ਖੀਰ ਅਤੇ ਭੁੱਜੇ ਦਾਣੇ, ਅਥਵਾ ਭੁੱਭਲ ਵਿੱਚ ਪਕਾਏ ਆਲੂ ਆਦਿ.