Meanings of Punjabi words starting from ਭ

ਦੇਖੋ, ਭਦਣ. "ਹਥੀ ਸਿਰ ਖੋਹਾਇ, ਨ ਭਦੁ ਕਰਾਇਆ." (ਮਃ ੧. ਵਾਰ ਮਲਾ)


ਵਿ- ਗਁਵਾਰੂ. ਭੱਦਾ. ਕੁਡੌਲ. ਅਨਾੜੀ. "ਭਣਿਤ ਭਦੇਸਾ." (ਤੁਲਸੀ)


ਰਾਜ ਪਟਿਆਲੇ ਵਿੱਚ ਬਰਨਾਲੇ ਦੇ ਪਾਸ ਫੂਲਵੰਸ਼ੀ ਬਾਬਾ ਆਲਾਸਿੰਘ ਦੀ ਵਸਾਈ ਨਗਰੀ, ਜਿਸ ਵਿੱਚ ਰਾਮਸਿੰਘ ਦੇ ਵਡੇ ਪੁਤ੍ਰ ਦੁੱਨੇ ਦੀ ਔਲਾਦ ਦੇ ਸਰਦਾਰ ਮਾਲਿਕ ਹਨ. ਇੱਥੇ ਗੁਰੂ ਗੋਬਿੰਦਸਿੰਘ ਜੀ ਸ਼ਿਕਾਰ ਖੇਡਦੇ ਆਏ ਅਤੇ ਇੱਕ ਸੱਪਣ ਮਾਰੀ. ਗੁਰਦ੍ਵਾਰਾ ਬਣਿਆ ਹੋਇਆ ਹੈ. ਨਾਲ ੬੦ ਘੁਮਾਉਂ ਜ਼ਮੀਨ ਬਾਬਾ ਆਲਾਸਿੰਘ ਜੀ ਦੇ ਸਮੇਂ ਤੋਂ ਹੈ. ਪੁਜਾਰੀ ਅਕਾਲਸਿੰਘ ਹੈ.#ਮਾਤਾ ਸੁੰਦਰੀ ਜੀ ਦੇ ਪਾਲਿਤ ਚਰਨਦਾਸ ਜੀ ਇੱਥੇ ਨਾਮੀ ਸਾਧੂ ਹੋਏ ਹਨ, ਜਿਨ੍ਹਾਂ ਦਾ ਅਸਥਾਨ ਪਿੰਡ ਤੋਂ ਬਾਹਰ ਹੈ, ਇਸ ਨਾਲ ਰਿਆਸਤ ਵੱਲੋਂ ੧੧੦ ਘੁਮਾਉਂ ਜ਼ਮੀਨ ਹੈ, ਰੇਲਵੇ ਸਟੇਸ਼ਨ ਤਪੇ ਤੋਂ ਭਦੌੜ ਅੱਠ ਮੀਲ ਉੱਤਰ ਹੈ. ਦੇਖੋ, ਅਤਰਸਿੰਘ ੨. ਅਤੇ ਫੂਲਵੰਸ਼.


ਦੇਖੋ, ਭਦਉੜੀਏ। ੨. ਭਦੌੜ ਨਗਰ ਵਿੱਚ ਰਹਿਣ ਵਾਲਾ। ੩. ਭਦੌੜ ਦਾ ਸਰਦਾਰ.


(ਦੇਖੋ, ਭੰਦ੍ਰ ਧਾ) ਸੰ. ਸੰਗ੍ਯਾ- ਮੰਗਲ. ਕੁਸ਼ਲ। ੨. ਸੁਵਰਣ. ਸੋਨਾ. ਦੇਖੋ, ਅਦ੍ਰਸਾਰ ੩। ੩. ਬੈਲ। ੪. ਸ਼ਿਵ। ੫. ਬਲਦੇਵ. ਬਲਭਦ੍ਰ। ੬. ਸੁਮੇਰੁ ਪਰਬਤ। ੭. ਵਿ- ਭਲਾ. ਨੇਕ। ੮. ਸ਼੍ਰੇਸ੍ਟ. ਉੱਤਮ। ੯. ਸੰਗ੍ਯਾ- ਮੁੰਡਨ. ਹਜਾਮਤ. ਦੇਖੋ, ਭਦਣ. "ਭੱਦਰ ਭਰਮ, ਧਰਮ ਕਿਛੁ ਨਾਹੀ." (ਗੁਰਸੋਭਾ) "ਬਿਖਿਆ ਕਿਰਿਆ ਭਦ੍ਰ ਤਿਆਗੋ." (ਗੁਵਿ ੧੦) ੧੦. ਦਸਮਗ੍ਰੰਥ ਵਿੱਚ ਕਿਸੇ ਅਞਾਣ ਲਿਖਾਰੀ ਨੇ ਰੁਦ੍ਰ ਦੀ ਥਾਂ ਭਦ੍ਰ ਸ਼ਬਦ ਲਿਖ ਦਿੱਤਾ ਹੈ- "ਬਰਨ੍ਯੋ ਸਭ ਹੀ ਰਸ ਭਦ੍ਰ ਮਈ ਹੈ." (ਚੰਡੀ ੧) ਸਹੀ ਪਾਠ ਹੈ- "ਰਸ ਰੁਦ੍ਰ ਮਈ ਹੈ." ਰਾਰੇ ਦਾ ਉਂਕੜ ਮਿਲ ਜਾਣ ਤੋਂ ਭ ਬਣ ਗਿਆ ਹੈ। ੧੧. ਡਿੰਗ. ਹਾਥੀ। ੧੨. ਰਾਮਚੰਦ੍ਰ ਜੀ ਦੇ ਦਰਬਾਰ ਦਾ ਇੱਕ ਮਖੌਲੀਆ ਭੰਡ. ਦੇਖੋ, ਸੀਤਾ.


ਸੰ. ਵਿ- ਉੱਤਮ. ਸ਼੍ਰੇਸ੍ਟ। ੨. ਬਹਾਦੁਰ. ਦਿਲੇਰ। ੩. ਸੰਗ੍ਯਾ- ਨਾਗਰਮੋਥਾ