Meanings of Punjabi words starting from ਮ

ਸੰ. ਸੰਗ੍ਯਾ- ਅੱਧੀ ਰਾਤ। ੨. ਹਨੇਰੀ ਰਾਤ. "ਰੈਨ ਅੰਧਪਤਿ ਮਹਾਨਿਸ." (ਸਨਾਮਾ) ੩. ਪ੍ਰਲਯ. ਸੰਸਾਰ ਦੇ ਲੀਨ ਹੋਣ ਦੀ ਦਸ਼ਾ.


ਪ੍ਰਲਯ। ੨. ਅਵਿਦ੍ਯਾ.


ਸੰ. ਵਿ- ਵਡਾ ਹੈ ਅਨੁਭਵ (ਆਸ਼ਯ) ਜਿਸ ਦਾ. ਮਹਾਸ਼ਯ. ਉੱਚੇ ਖ਼ਿਆਲ ਵਾਲਾ.


ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ। ੨. ਵੱਡਾ ਆਨੰਦ। ੩. ਮੁਕ੍ਤਿ. ਮੋਕ੍ਸ਼੍‍.


ਵਡਾ ਪਦਾਰ੍‍ਥ. ਆਤਮਗ੍ਯਾਨ. ਨਾਮ ਧਨ। ੨. ਵਿਦ੍ਯਾ.


ਦੇਖੋ, ਮਹਾਪ੍ਰਸਾਦ.


ਵਡਾ ਅਪਰਾਧ. ਭਾਰੀ ਗੁਨਾਹ.


ਭਾਰੀ ਪਾਪ. ਪਤਿਤ ਕਰਨ ਵਾਲਾ ਵਡਾ ਕੁਕਰਮ. ਕੇਸਾਂ ਦਾ ਮੁੰਡਨ, ਵਿਭਚਾਰ, ਤਮਾਕੂ ਆਦਿ ਨਸ਼ਿਆਂ ਦਾ ਵਰਤਣਾ ਅਤੇ ਕੁੱਠਾ ਖਾਣਾ।¹ ੨. ਹਿੰਦੂਮਤ ਅਨੁਸਾਰ- ਬ੍ਰਾਹਮਣ ਦਾ ਮਾਰਨਾ, ਸ਼ਰਾਬ ਪੀਣੀ, ਚੋਰੀ ਕਰਨੀ, ਗੁਰੁ- ਇਸਤ੍ਰੀਗਮਨ, ਪਤਿਤ ਦੀ ਸੰਗਤਿ ਕਰਨੀ.²