Meanings of Punjabi words starting from ਲ

ਦੇਖੋ, ਲਖਮੀਦਾਸ ਜੀ.


ਮਾਯਾ (ਇੰਦ੍ਰਜਾਲ) ਰੂਪ ਲਕ੍ਸ਼੍‍ਮੀ। ੨. ਧਨ ਅਤੇ ਸੰਪਦਾ. "ਪੁਤ੍ਰ ਕਲਤ੍ਰ ਲਛਮੀ ਮਾਇਆ." (ਧਨਾ ਕਬੀਰ)


ਦੇਖੋ, ਅਮਰਦਾਸ ਸਤਿਗੁਰੂ.


ਸੰਗ੍ਯਾ- ਸੂਤ (ਤੰਤੂਆਂ) ਦਾ ਗੁੱਛਾ. ਤੰਦ ਦਾ ਪਿੰਨਾ.


ਦੇਖੋ, ਲਕ੍ਸ਼੍‍ਮੀ.


ਦੇਖੋ, ਲਕ੍ਸ਼੍‍ਮੀ। ੨. ਦਰਿਆ ਦੇ ਕਿਨਾਰੇ ਹੋਣ ਵਾਲਾ ਇੱਕ ਘਾਹ, ਜਿਸ ਦੀ ਸ਼ਾਖਾ ਦੀਆਂ ਟੋਕਰੀਆਂ ਬਣਦੀਆਂ ਹਨ.


ਦੇਖੋ, ਲਕ੍ਸ਼੍‍ਮੀ। ੨. ਸੰ. ਲਾਕ੍ਸ਼ਾ. ਲਾਖ. ਬਿਰਛ ਦਾ ਚੇਪਦਾਰ ਰਸ, ਜਿਸ ਤੋਂ ਲਾਲ ਰੰਗ ਤਿਆਰ ਹੁੰਦਾ ਹੈ. ਜਤੁ "ਲਛੀਆ ਗ੍ਰਹ ਮੇ ਸੁਤ ਪੰਡੁ ਕੇ ਆਏ." (ਕ੍ਰਿਸਨਾਵ) ਕੌਰਵਾਂ ਨੇ ਲਾਖ ਦੇ ਘਰ ਵਿੱਚ ਪਾਂਡਵਾਂ ਨੂੰ ਸਾੜ ਦੇਣ ਦਾ ਇੰਤਜਾਮ ਕੀਤਾ ਸੀ.


ਲਾਖ ਦਾ ਘਰ. ਦੇਖੋ, ਲਛੀਆ ੨.


ਉਹ ਗੁਫਤਗੂ, ਜਿਸ ਦਾ ਸਿਲਸਿਲਾ ਖ਼ਤਮ ਨਾ ਹੋਵੇ। ੨. ਪੇਚਦਾਰ ਬਾਤ.