Meanings of Punjabi words starting from ਅ

ਸੰ. ਅਲੀਕ. ਵਿ- ਝੂਠਾ। ੨. ਸੰਗ੍ਯਾ- ਝੂਠ. ਅਸਤ੍ਯ. "ਜਾਗਤ ਰਹੈ ਨ ਅਲੀਆ ਭਾਖੈ." (ਰਾਮ ਬੇਣੀ) ਸਾਵਧਾਨ ਰਹੇ, ਝੂਠ ਨਾ ਬੋਲੇ.


ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਥਾਣਾ ਮਾਨਸਾ ਵਿੱਚ ਇੱਕ ਪਿੰਡ, ਜੋ ਭੰਦੇਰ ਤੋਂ ਤਿੰਨ ਕੋਹ ਦੱਖਣ ਹੈ. ਇਸ ਥਾਂ ਸਤਿਗੁਰੂ ਤੇਗ ਬਹਾਦੁਰ ਜੀ ਨੇ ਚਰਣ ਪਾਏ ਹਨ. ਗੁਰਦ੍ਵਾਰਾ ਬਣਿਆ ਹੋਇਆ ਹੈ. ਰਿਆਸਤ ਵੱਲੋਂ ੨੫ ਰੁਪਯੇ ਸਾਲਾਨਾ ਮਿਲਦੇ ਹਨ. ਰੇਲਵੇ ਸਟੇਸ਼ਨ ਮਾਨਸਾ ਤੋਂ ੧੧. ਮੀਲ ਉੱਤਰ ਵੱਲ ਹੈ.


ਵਿ- ਬਿਨਾ ਲੀਕ. ਅਰੇਖ. ਚਿੰਨ੍ਹ ਰਹਿਤ. "ਅਲੀਕ ਹੈ." (ਜਾਪੁ) ੨. ਸੰ. ਝੂਠ. ਅਸਤ੍ਯ। ੩. ਅ਼. [الیِق] ਅਲੀਕ਼. ਬਹੁਤ ਹੀ (ਅਤ੍ਯੰਤ) ਲਾਇਕ਼ (ਯੋਗ੍ਯ).


ਵਿ- ਜੋ ਲੀਨ ਨਹੀਂ. ਨਿਰਾਲਾ. ਅਲਗ। ੨. ਆਲੀਨ. ਅਭੇਦ. ਲਿਵਲੀਨ. "ਪੂਜਾ ਚਾਰ ਪਖੰਡ ਅਲੀਣਾ." (ਭਾਗੁ)


ਬਾਦਸ਼ਾਹ ਸ਼ਾਹਜਹਾਂ ਦੀ ਫੌਜ ਦਾ ਇੱਕ ਸਰਦਾਰ, ਜੋ ਹਰਿਗੋਬਿੰਦ ਪੁਰ ਦੇ ਜੰਗ ਵਿੱਚ ਭਾਈ ਨਾਨੂ ਦੇ ਹੱਥੋਂ ਸ਼ਹੀਦ ਹੋਇਆ.


ਅ਼. [علیِم] ਵਿ- ਇ਼ਲਮ (ਗ੍ਯਾਨ) ਵਾਲਾ. ਗ੍ਯਾਤਾ. ਗ੍ਯਾਨੀ.


ਸਹਾਰਨਪੁਰ ਦਾ ਫੌਜਦਾਰ, ਜੋ ਸੰਮਤ ੧੭੬੭ ਵਿੱਚ ਖਾਲਸਾ ਦਲ ਦੀ ਅਵਾਈ ਸੁਣਕੇ ਸ਼ਹਰ ਨੂੰ ਸੁੰਨਾ ਛੱਡ ਕੇ ਨੱਠ ਗਿਆ ਸੀ.