Meanings of Punjabi words starting from ਪ

ਦੇਖੋ, ਪੁਸਕਰ। ੨. ਦੇਖੋ, ਪੁਖਰਾਜ. "ਪੁਹਕਰ ਔ ਬਿਰਜੇ ਚੁਨਕੈ." (ਕ੍ਰਿਸਨਾਵ) ਪੁਖਰਾਜ ਅਤੇ ਫ਼ਿਰੋਜ਼ੇ ਚੁਣਕੇ। ੩. ਪੁਸ਼੍‌ਕਰ ਨਲ ਰਾਜਾ ਦਾ ਭਾਈ. "ਧਰ ਪੁਹਕਰ ਕੋ ਰੂਪ ਤਹਾਂ ਕਲਿਯੁਗ ਗਯੋ." (ਚਰਿਤ੍ਰ ੧੫੭)


ਸੰ. ਪੁਸ੍ਪ. ਸੰਗ੍ਯਾ- ਫੁੱਲ. "ਪੁਹਪ ਮਧਿ ਜਿਉ ਬਾਸੁ ਬਸਤੁ ਹੈ." (ਧਨਾ ਮਃ ੯) ੨. ਪੁਸ੍ਪਕ ਵਿਮਾਨ. ਦੇਖੋ, ਪੁਸਪ ੫. "ਤਬੈ ਪੁਹਪ ਪੈਕੈ। ਚੜ੍ਹੇ ਜੁੱਧ ਜੈਕੈ." (ਰਾਮਾਵ)


ਦੇਖੋ. ਪੁਸਪਕ ੬. "ਪੁਹਪਕ ਬਿਬਾਨ ਬੈਠੇ." (ਰਾਮਾਵ)


ਦੇਖੋ, ਪੁਸਪਧਨ੍ਵਾ. ਕਾਮ. ਮਨਮਥ। ੨. ਗ੍ਯਾਨਪ੍ਰਬੋਧ ਵਿੱਚ ਕਾਮ ਦੀ ਇਸਤ੍ਰੀ ਰਤਿ ਲਈ ਪਹੁਪਧੰਨਿਆ ਸ਼ਬਦ ਆਇਆ ਹੈ, ਅਰਥਾਤ ਪੁਸ੍ਪਧਨ੍ਵੀ ਦੀ. "ਕਿਧੌਂ ਪੁਹਪਧੰਨਿਆ."