ਕ੍ਰਿ. ਉਤਸੁਕ (उत्सुक) ਹੋਣਾ. ਬਹੁਤ ਚਾਹੁਣਾ. "ਰਹੀ ਸਿਕਾਵਤ ਹੇਰਨ ਕਾਰਨ." (ਗੁਪ੍ਰਸੂ)
ਫ਼ਾ. [شکار] ਸ਼ਿਕਾਰ. ਸੰਗ੍ਯਾ- ਜੰਗਲੀ ਜਾਨਵਰਾਂ ਦੇ ਮਾਰਨ ਦਾ ਸੰਕਲਪ ਅਤੇ ਯਤਨ ਕਰਨਾ. ਮ੍ਰਿਗਯਾ. "ਸੰਤ ਸੰਗਿ ਲੇ ਚੜਿਓ ਸਿਕਾਰ." (ਭੈਰ ਮਃ ੫) ਸੰ. श्रकीडा ਸ਼੍ਵਕ੍ਰੀੜਾ. ਕੁੱਤਿਆਂ ਨੂੰ ਸਾਥ ਲੈ ਕੇ ਖੇਲ ਕਰਨ ਦੀ ਕ੍ਰਿਯਾ.
ਅ਼. [صقالت] ਸਿਕ਼ਾਲਤ. ਸਿਕ਼ਲ ਕਰਨ ਦੀ ਕ੍ਰਿਯਾ. ਜਰ ਉਤਾਰਕੇ ਸ਼ਸਤ੍ਰ ਨੂੰ ਚਮਕਾਉਣਾ। ੨. ਸਿਕਲੀਗਰ ਦਾ ਪੇਸ਼ਾ.
ਦੇਖੋ, ਸਕਾਵਤ ਅਤੇ ਸਿਕਾਨਾ.
ਹਿਮਾਲਯ ਦੇ ਪੂਰਵ ਵੱਲ ਇੱਕ ਰਿਆਸਤ, ਜਿਸ ਦੇ ਉੱਤਰ ਪੂਰਵ ਤਿੱਬਤ, ਦੱਖਣ ਪੂਰਵ ਭੂਟਾਨ, ਦੱਖਣ ਦਾਰਜਿਲਿੰਗ, ਅਤੇ ਪੱਛਮ ਨੈਪਾਲ ਹੈ. ਰਕਬਾ ੨੮੧੮ ਵਰਗ ਮੀਲ ਹੈ. ਸਿਕਿਮ ਦਾ ਰਾਜਕੁਲ ਬੌੱਧ ਹੈ.
nan
ਕ੍ਰਿ- ਸੰਕੋਚਨ. "ਨਾਕ ਸਿਕੋਰਹਿ ਨਰਕ ਭੀ." (ਗੁਪ੍ਰਸੂ) ਨਰਕ ਭੀ ਨੱਕ ਵੱਟਦਾ ਹੈ.
ਅ਼. [سکنجبین] ਸ਼ਿਕੰਜਬੀਨ. ਸਿਰਕਾ ਅਤੇ ਅੰਗਬੀਨ (ਸ਼ਹਿਦ) ਦੋਹਾਂ ਨੂੰ ਮਿਲਾਕੇ ਬਣਾਇਆ ਹੋਇਆ ਪੀਣ ਯੋਗ ਪਦਾਰਥ। ੨. ਨੇਂਬੂ ਆਦਿ ਦੇ ਰਸ ਵਿੱਚ ਮਿਸ਼ਰੀ ਮਿਲਾਕੇ ਬਣਾਇਆ ਪੇਯ ਪਦਾਰਥ ਭੀ ਸ਼ਿਕੰਜਬੀ ਆਖਿਆ ਜਾਂਦਾ ਹੈ.
ਫ਼ਾ. [شکنجہ] ਸ਼ਿਕੰਜਹ. ਸੰਗ੍ਯਾ- ਜਿਲਦਸਾਜ਼ ਦਾ ਇੱਕ ਯੰਤ੍ਰ, ਜਿਸ ਵਿੱਚ ਕਿਤਾਬਾਂ ਦਬਾਕੇ ਤਹਿ ਬੈਠਾ ਦਿੰਦਾ ਹੈ। ੨. ਅਪਰਾਧੀਆਂ ਨੂੰ ਪੀੜਨ ਦਾ ਇੱਕ ਯੰਤ੍ਰ, ਜੋ ਮੁਗਲਰਾਜ ਸਮੇਂ ਵਰਤਿਆ ਜਾਂਦਾ ਸੀ।
[سکندر] ਅੰ. Alexander. ਸਿਕੰਦਰ ਕਈ ਹੋਏ ਹਨ, ਪਰ ਪ੍ਰਸਿੱਧ ਇਹ ਹਨ. ਇੱਕ ਸਿਕੰਦਰ ਫੈਲਕੂਸ¹ ਦਾ ਪੁਤ੍ਰ ਯੂਨਾਨ ਦਾ ਬਾਦਸ਼ਾਹ ਸੀ. ਜਿਸ ਨੇ ਈਰਾਨ ਦੇ ਬਾਦਸ਼ਾਹ ਨੂੰ ਫਤੇ ਕਰਕੇ ਈਸਵੀ ਸਨ ਤੋਂ ੩੨੭ ਵਰ੍ਹੇ ਪਹਿਲਾਂ ਹਿੰਦੁਸਤਾਨ ਤੇ ਚੜ੍ਹਾਈ ਕੀਤੀ ਅਰ ਪੰਜਾਬ ਦੇ ਰਾਜਾ "ਪੁਰੁ" ਨੂੰ ਜੇਹਲਮ ਦੇ ਕੰਢੇ ਸ਼ਿਕਸਤ ਦਿੱਤੀ ਅਤੇ ਬਿਆਸ ਨਦੀ ਤਕ ਆਕੇ ਦੇਸ ਨੂੰ ਮੁੜ ਗਿਆ. ਇਸ ਦਾ ਦੇਹਾਂਤ B. C. ੩੨੩ ਵਿੱਚ ਹੋਇਆ. "ਫੈਲਕੂਸ ਪਤਸ਼ਾਹ ਕੇ ਸੂਰ ਸਿਕੰਦਰ ਪੂਤ." (ਚਰਿਤ੍ਰ ੨੧੭) ਦੇਖੋ, ਅਰਸਤੂੰ।#(੨) ਦੂਜਾ ਸਿਕੰਦਰ, ਐਂਟੀਓਕਸ ਦਾ ਪੁਤ੍ਰ, ਸੀਰੀਆ ਦਾ ਬਾਦਸ਼ਾਹ ਸੀ।#(੩) ਤੀਜਾ ਸਿਕੰਦਰ, ਸਿਮਨ ਦਾ ਪੁਤ੍ਰ, ਸਾਈਰੀਨੀਆ ਦਾ ਨਿਵਾਸੀ ਸੀ, ਜੋ ਈਸਾ ਦਾ ਪਰਮਭਗਤ ਮੰਨਿਆ ਗਿਆ ਹੈ.#(੪) ਚੌਥਾ ਲੋਦੀ ਵੰਸ਼ ਦਾ ਬਾਦਸ਼ਾਹ, ਜੋ ਬਹਲੋਲ ਖਾਨ ਲੋਦੀ ਦਾ ਪੁਤ੍ਰ ਸੀ. ਇਹ ਸਨ ੧੪੮੯ ਵਿੱਚ ਦਿੱਲੀ ਦੇ ਤਖਤ ਤੇ ਬੈਠਾ ਅਰ ਹਿੰਦੂਆਂ ਨੂੰ ਪਰਮ ਦੁੱਖ ਦਿੰਦਾ ਹੋਇਆ ੧੭. ਫਰਵਰੀ ਸਨ ੧੫੨੭ ਨੂੰ ਆਗਰੇ ਮੋਇਆ. ਫਿਰੰਗੀਆਂ ਦਾ ਪਹਿਲਾ ਜਹਾਜ਼ ਇਸੇ ਸਿਕੰਦਰ ਸ਼ਾਹ ਦੀ ਹਕੂਮਤ ਸਮੇਂ ਆਕੇ ਭਾਰਤ ਦੇ ਕਿਨਾਰੇ ਲੱਗਾ ਸੀ.
ਦੇਖੋ, ਸਿਕੰਦਰ ੪.