Meanings of Punjabi words starting from ਅ

ਅ਼. [علیِل] ਵਿ- ਰੋਗੀ. ਬੀਮਾਰ. ਦੇਖੋ, ਅਲਾਲਤ.


ਕ੍ਰਿ- ਆਲੀਨ ਹੋਣਾ. ਲਿਵਲੀਨ ਹੋਣਾ. ਸਮਾਉਣਾ. "ਸਹਿਜ ਅਲੀਵਣਾ." (ਭਾਗੁ)


ਸਤਲੁਜ ਦੇ ਕੰਢੇ ਜਿਲੇ ਲੁਧਿਆਨੇ ਦੀ ਤਸੀਲ ਜਗਰਾਉਂ ਵਿੱਚ ਇੱਕ ਪਿੰਡ, ਜਿਸ ਥਾਂ ੨੮ ਜਨਵਰੀ ਸਨ ੧੮੪੬ ਨੂੰ ਅੰਗ੍ਰੇਜ਼ਾਂ ਦਾ ਸਿੱਖਾਂ ਨਾਲ ਜੰਗ ਹੋਇਆ.


ਦੇਖੋ, ਆਲੀਢ.


ਦੇਖੋ, ਅਲ ੩.


ਵਿ- ਜੋ ਲੂਹਿਆ ਨਹੀਂ. ਆਂਚ ਰਹਿਤ। ੨. ਨਵਾਂ। ੪. ਯੁਵਾ. ਜੁਆਨ. "ਆਲੀ ਅਨੂਪ ਸੁਬੈਸ ਅਲੂਹਨ." (ਸਲੋਹ)


ਦੇਖੋ, ਆਲੂਚਾ। ੨. ਵਿ- ਜੋ ਨਹੀਂ ਲੁੱਚਾ. ਭਲਾ. ਨੇਕ.


ਵਿ- ਲੂਣ (ਲਵਣ) ਬਿਨਾ. ਅਲਵਣ। ੨. ਭਾਵ- ਰਸ ਰਹਿਤ. ਬੇਸੁਆਦ. ਫਿੱਕਾ. ਫਿੱਕੀ. "ਸਿਲ ਜੋਗ ਅਲੂਣੀ ਚਟੀਐ." (ਵਾਰ ਰਾਮ ੩) ੩. ਲਾਵਨ੍ਯਤਾ (ਸ਼ੋਭਾ) ਬਿਨਾ. "ਫਿਟ ਅਲੂਣੀ ਦਹ." (ਵਾਰ ਬਿਹਾ ਮਃ ੫)


ਦੇਖੋ, ਸਿਲਾ ਅਲੂਣੀ.


ਦੇਖੋ, ਆਲੂਦਾ.