nan
nan
nan
nan
ਕ੍ਰਿ. ਵਿ- ਕੁੱਟਕੇ। ੨. ਸੰ. ਸੰਗ੍ਯਾ- ਮਰੋੜ. ਐਂਠ. ਵਲ। ੩. ਕੁਟੀਆ. ਝੋਂਪੜੀ.
ਸੰ. ਵਿ- ਟੇਢਾ. ਵਿੰਗਾ। ੨. ਕਪਟੀ. ਛਲੀਆ। ੩. ਗੁੰਝਲਦਾਰ. "ਕੁਟਿਲ ਗਾਂਠ ਜਬ ਖੋਲੈ ਦੇਵ." (ਬਿਲਾ ਕਬੀਰ) ਅਵਿਦ੍ਯਾ ਦੀ ਗੱਠ.#ਕਵੀਆਂ ਨੇ ਇਹ ਪਦਾਰਥ ਕੁਟਿਲ ਲਿਖੇ ਹਨ- ਅਲਕ (ਜ਼ੁਲਫ਼), ਸੱਪ, ਸ਼ੇਰ ਦਾ ਨਹੁਁ, ਸੂਰ ਦੀ ਹੁੱਡ, ਤੋਤੇ ਦੀ ਚੁੰਜ, ਦੂਜ ਦਾ ਚੰਦ, ਧਨੁਖ (ਕਮਾਨ).
ਸੰਗ੍ਯਾ- ਟੇਢ. ਵਿੰਗ। ੨. ਕਪਟ. ਛਲ. "ਬੈਠਤ ਊਠ ਕੁਟਿਲਤਾ ਚਾਲਹਿ." (ਗਉ ਕਬੀਰ) "ਹਰਿ ਕਾਟੀ ਕੁਟਿਲਤਾ" (ਸਾਰ ਮਃ ੫)
ਸੰਗ੍ਯਾ- ਪੱਤਿਆਂ ਅਥਵਾ ਫੂਸ ਦਾ ਘਰ. ਕੁਟੀਆ. ਸੰਸਕ੍ਰਿਤ ਕੁਟਿ ਅਤੇ ਕੁਟੀ ਦੋਵੇਂ ਸ਼ਬਦ ਸਹੀ ਹਨ.
ਸੰਗ੍ਯਾ- ਕੁਤਰਾ. ਕਾਗਜ ਆਦਿਕਾਂ ਦਾ ਚੂਰਾ.