Meanings of Punjabi words starting from ਅ

ਅ਼. [عُلوُفا] ਉ਼ਲੂਫ਼ਾ. ਸੰਗ੍ਯਾ- ਤਨਖ੍ਵਾਹ. ਤਲਬ। ੨. ਵਜੀਫ਼ਾ.


ਮਦਰਾਸ ਦੇ ਨੇਲੋਰ ਜਿਲੇ ਦਾ ਇੱਕ ਨਗਰ. "ਨਾਮ ਅਲੂਰਾ ਤਾਂਕੋ ਸੋਹੈ." (ਚਰਿਤ੍ਰ ੩੩੯)


ਸਿੰਧੀ. ਬੇਸਲੀਕ਼ਾਪਨ. ਫੂਹੜਪੁਣਾ.


ਪ੍ਰਾ. ਸੰਗ੍ਯਾ- ਤਰੰਗ. ਲਹਿਰ।#੨. ਬੁਦਬੁਦਾ. ਬੁਲਬੁਲਾ। ੩. ਅੱਗ ਦਾ ਭਬੂਕਾ. ਲਪਟ। ੪. ਵਿ- ਲੋਲਤਾ ਰਹਿਤ. ਚੰਚਲਤਾ ਬਿਨਾ. "ਰਾਜ ਕੇ ਧਰਮ ਅਲੂਲੇ." (ਅਕਾਲ) ੫. ਜੋ ਨਹੀਂ ਲੂਲਾ.


ਵ੍ਯ- ਅਰੇ! ਸੰਬੋਧਕ ਸ਼ਬਦ। ੨. ਪ੍ਰਤ੍ਯਯ, ਜੋ ਪਦ ਦੇ ਅੰਤ ਲਗਕੇ ਕ੍ਰਿਯਾ ਦੀ ਯੋਗ੍ਯਤਾ ਬੋਧਨ ਕਰਦਾ ਹੈ. "ਤਜੀਅਲੇ ਸੰਸਾਰੰ." ਅਤੇ "ਪੇਖੀਅਲੇ ਧਰਮ ਰਾਓ." (ਸ੍ਰੀ ਤ੍ਰਿਲੋਚਨ) ਆਦਿ.


ਵਿ- ਲੇਸ (ਚੇਪ) ਤੋਂ ਬਿਨਾ। ੨. ਨਿਰਲੇਪ. ਅਸੰਗ। ੩. ਦੇਖੋ, ਲੇਸ਼.


ਵਿ- ਜੋ ਲਿਖਿਆ ਨਾ ਜਾ ਸਕੇ. ਅਲੇਖ੍ਯ. "ਅਲੇਖ ਹੈ." (ਜਾਪੁ) ੨. ਅਲਕ੍ਸ਼੍ਯ. ਅਲਖ. ਜੋ ਲਖਿਆ (ਵੇਖਿਆ) ਨਹੀਂ ਜਾਂਦਾ। ੩. ਭਿੱਖ੍ਯਾ ਮੰਗਣ ਅਤੇ ਪਰਸਪਰ ਮਿਲਣ ਸਮੇਂ ਯੋਗੀਆਂ ਦਾ ਧਾਰਮਿਕ ਸ਼ਬਦ "ਭੇਖ ਅਲੇਖ ਉਚਾਰ ਕੈ ਰਾਵਨ." (ਰਾਮਾਵ) ਯੋਗੀ ਭੇਖ ਦੀ "ਅਲੱਖ" ਬੋਲਕੇ ਰਾਵਨ ਸੀਤਾ ਪਾਸ ਆਇਆ।#੪. ਜੋ ਲੇਖੇ ਵਿੱਚ ਨਹੀਂ ਆ ਸਕਦਾ. "ਤਾਂਤੇ ਜਨਮ ਅਲੇਖੈ." (ਆਸਾ ਕਬੀਰ) ੫. ਜਿਸ ਦੇ ਮੱਥੇ ਕੋਈ ਲੇਖ ਨਹੀਂ. ਕਰਮ ਬੰਧਨ ਤੋਂ ਮੁਕਤ. "ਅਲੇਖ ਹਰੀ." (ਅਕਾਲ)


ਦੇਖੋ, ਅਲੇਖ.


ਵਿ- ਅਲਿਪ੍ਤ. ਨਿਰਲੇਪ.