Meanings of Punjabi words starting from ਕ

ਸੰ. ਸੰਗ੍ਯਾ- ਕੁਟੀ ਵਿੱਚ ਸ਼ੋਭਾ ਪਾਉਣ ਵਾਲਾ ਸੰਨ੍ਯਾਸੀ. ਸੰਨ੍ਯਾਸੀ ਦਾ ਇੱਕ ਭੇਦ, ਜੋ ਬੋਦੀ ਅਤੇ ਜਨੇਊ ਨਹੀਂ ਤ੍ਯਾਗਦਾ ਅਤੇ ਸੰਧ੍ਯਾ ਆਦਿਕ ਕਰਮ ਕਰਦਾ ਹੈ ਅਤੇ ਆਪਣੇ ਸੰਬੰਧੀਆਂ ਤੋਂ ਬਿਨਾ ਹੋਰ ਦੇ ਘਰ ਭਿਖ੍ਯਾ ਲਈ ਨਹੀਂ ਜਾਂਦਾ. ਕੁਟੀਚਕ ਦਾ ਦਾਹਕਰਮ ਅਤੇ ਅੰਤਿਮਕ੍ਰਿਯਾ ਹੁੰਦੀ ਹੈ.


ਛਲੀਆ. ਕਪਟੀ। ੨. ਸੰ. ਸੰਗ੍ਯਾ- ਸੰਨ੍ਯਾਸੀ, ਜੋ ਕੁਟੀ ਵਿੱਚ ਵਿਚਰੇ. ਕੁਟੀ ਵਿੱਚ ਵਸਣ ਵਾਲਾ। ੩. ਸੂਰ ਜੋ ਕੁਟ (ਪਾਣੀ) ਵਿੱਚ ਵਿਚਰਕੇ ਮੋਥੇ ਅਤੇ ਕਮਲਾਂ ਦੀ ਜੜਾਂ ਖਾਂਦਾ ਹੈ.


ਸੰ. ਸੰਗ੍ਯਾ- ਬਹੁਤ ਛੋਟੀ ਕੁਟੀ, ਜਿਸ ਵਿੱਚ ਦੂਜਾ ਆਦਮੀ ਨਾ ਰਹਿ ਸਕੇ.


ਦੇਖੋ, ਕੁਟੰਬ.


ਸੰਗ੍ਯਾ- ਬੁਰੀ ਆਦਤ. ਭੈੜੀ ਵਾਦੀ. "ਤਾਂ ਤ੍ਰਿਯ ਕੀ ਕੁਟੇਵ ਨਹਿ ਜਾਈ." (ਚਰਿਤ੍ਰ ੩੧੩) "ਕਠਿਨ ਕੁਟੇਵ ਨਾ ਮਿਟਤ." (ਭਾਗੁ ਕ)


ਦੇਖੋ, ਕੋਟਿ ਕੁਟੰਤਰ.