Meanings of Punjabi words starting from ਪ

ਸੰਗ੍ਯਾ- ਪ੍ਰਕ੍ਰੋਸ਼. ਸੱਦ. ਗੁਹਾਰ. ਚਾਂਗ. "ਮਤ ਤੂੰ ਕਰਹਿ ਪੁਕਾਰ." (ਸ੍ਰੀ ਮਃ ੩) ੨. ਨਾਲਿਸ਼. ਫ਼ਰਿਆਦ. "ਅਬਜਨ ਊਪਰਿ ਕੋ ਨ ਪੁਕਾਰੈ." (ਸਾਰ ਮਃ ੫)


ਪੁਕਾਰਣ ਵਾਸਤੇ. "ਮੁਕਤਿ ਅਨੰਤ ਪੁਕਾਰਣਿ ਜਾਈ." (ਗਉ ਕਬੀਰ) ਬੇਅੰਤ ਮੁਕਤੀਆਂ ਹਾਕਾਂ ਮਾਰਦੀਆਂ ਹਨ, ਕਿ ਸਾਨੂੰ ਅੰਗੀਕਾਰ ਕਰੋ.


ਕ੍ਰਿ- ਪ੍ਰਕ੍ਰੋਸ਼ਨ. ਚਿੱਲਾਉਣਾ। ੨. ਸੱਦ ਮਾਰਨੀ. ਚਾਂਗ ਮਾਰਨੀ। ੩. ਫ਼ਰਿਆਦੀ ਹੋਣਾ.


ਪੁਕਾਰਕੇ. ਢੰਡੋਰਾ ਦੇਕੇ. "ਕਹਤ ਕਬੀਰ ਹਉ ਕਹਉ ਪੁਕਾਰਿ." (ਭੈਰਉ)


ਸੰ. ਪੁਸ਼੍ਯ. ਸੰਗ੍ਯਾ- ਜੋ ਕਾਰਜ ਨੂੰ ਪੁਸ੍ਟ ਕਰੇ. ਸਤਾਈ ਨਛਤ੍ਰਾਂ ਵਿੱਚੋਂ ਅੱਠਵਾਂ ਨਛਤ੍ਰ (ਨਕ੍ਸ਼੍‍ਤ੍ਰ).


ਦੇਖੋ, ਪੁਸਕਰ. "ਪੁਖਕਰ ਭਰੇ ਪੁਖਕਰ ਪੁਖਕਰ ਜ੍ਯੋਂ, ਪੇਖ ਕਰ ਸਸੀਕਰ ਕਰੈ ਦੁਤਿ ਹੀਨ ਹੈ। ਪੁਖਕਰ ਹੀਨ ਦਿਨਕਰ ਕਰੈ ਛੀਨ।" (ਨਾਪ੍ਰ) ਪੁਸ੍ਕਰ (ਜਲ) ਨਾਲ ਭਰੇ ਤਾਲਾਂ ਵਿੱਚ ਜਿਵੇਂ ਕਮਲ ਹੁੰਦੇ ਹਨ, ਉਹ ਚੰਦ੍ਰਮਾ ਦੀਆਂ ਕਿਰਨਾਂ ਦੇਖਕੇ ਸ਼ੋਭਾਹੀਨ ਹੋ ਜਾਂਦੇ ਹਨ। ਜਦ ਜਲ ਸੁੱਕ ਜਾਂਦਾ ਹੈ ਤਦ ਸੂਰਜ ਉਨ੍ਹਾਂ ਨੂੰ ਸੁਕਾ ਦਿੰਦਾ ਹੈ. ਦੇਖੋ, ਪੁਸਕਰ.


ਫ਼ਾ. [پُختہ] ਵਿ- ਪੱਕਾ। ੨. ਨਿਪੁਣ. ਗੁਣਾਂ ਵਿੱਚ ਪੂਰਨ। ੩. ਤਜਰਬੇਕਾਰ. ਪੁਖ਼ਤਾਕਾਰ.


ਦੇਖੋ, ਪੁਖਤਾ ੩.


ਦੇਖੋ, ਪੁਖਰਾਜ। ੨. ਪੁਸ੍ਕਰ. ਤਲਾਉ. ਟੋਭਾ.