Meanings of Punjabi words starting from ਬ

ਕ੍ਰਿ- ਡੋਲ੍ਹਣਾ. ਵਹਾਉਣਾ.


ਸੰ. ਵੀਟਾ. ਸੰਗ੍ਯਾ- ਰੋੜਾ. ਕੰਕਰ. ਠੀਕਰੀ। ੨. ਵੀਟੀ. ਪਾਨਾਂ ਦੀ ਬੀੜੀ.


ਵਿੱਠਲ. ਮਰਾਠੀ (ਮਹਾਰਾਸ੍ਟ੍ਰੀ) ਭਾਸਾ ਵਿੱਚ ਵਿੱਠਲ ਸ਼ਬਦ ਦਾ ਅਰਥ ਕੀਤਾ ਹੈ ਵਿ- (ਗ੍ਯਾਨ) ਠ (ਬਿਨਾ) ਲ (ਅੰਗੀਕਾਰ) ਜੋ ਗਿਆਨਹੀਨ (ਮਹਾਮੂਰਖਾਂ) ਨੂੰ ਅੰਗੀਕਾਰ ਕਰੇ, ਉਹ ਵਿੱਠਲ ਹੈ. ਨਾਮਦੇਵ ਜੀ ਦੀ ਮਾਤ੍ਰਿਭਾਸਾ ਦਾ ਇਹ ਸ਼ਬਦ ਉਨ੍ਹਾਂ ਦਾ ਮੂਲਮੰਤ੍ਰ ਸੀ. "ਬੀਠਲੁ ਬਿਨ ਸੰਸਾਰ ਨਹੀਂ." (ਆਸਾ ਨਾਮਦੇਵ)


ਸੰ. ਵਿਸ੍ਟਿਤ. ਵਿ- ਸ੍‌ਥਿਤ ਕਾਇਮ। ੨. ਫੈਲਿਆ. ਵ੍ਯਾਪਿਆ. "ਸਰਬ ਥਾਨਿ ਘਟਿ ਬੀਠਾ." (ਸਾਰ ਮਃ ੫)


ਦੇਖੋ, ਬੀਠਲ.