Meanings of Punjabi words starting from ਸ

ਸੰਗ੍ਯਾ- ਗੁਰੂ ਨਾਨਕ ਪੰਥੀਆਂ ਦੀ ਸਭਾ. ਸਾਧੁਸੰਗ. "ਸਿਖਸਭਾ ਦੀਖਿਆ ਕਾ ਭਾਉ." (ਆਸਾ ਮਃ ੧); ਸੰਗ੍ਯਾ- ਗੁਰੂ ਨਾਨਕ ਪਛੀਆਂ ਦੀ ਸਭਾ. ਸਾਧੁਸੰਗ. "ਸਿਖਸਭਾ ਦੀਖਿਆ ਕਾ ਭਾਉ." (ਆਸਾ ਮਃ ੧) ਦੇਖੋ, ਸਿੰਘ ਸਭਾ.


ਕ੍ਰਿ. ਸਿਖ੍ਯਾ ਦਾ ਗ੍ਰਹਿਣ ਕਰਨਾ. ਸਿਕ੍ਸ਼ਾਗ੍ਰਹਣ.


ਸਿੱਖਧਰਮ ਧਾਰਨ ਵਾਲੀ ਇਸਤ੍ਰੀ.


ਦੇਖੋ, ਸਿੱਖ ਧਰਮ.


ਮਨੁੱਖਾਜੀਵਨ ਦੇ ਮਨੋਰਥ ਦੀ ਸਿੱਧੀ ਲਈ ਜੋ ਮਹਾਪੁਰਖਾਂ ਨੇ ਰਸਤਾ ਦੱਸਿਆ ਹੈ, ਉਸ ਨੂੰ ਧਰਮ ਕਹਿੰਦੇ ਹਨ.¹ ਧਰਮ ਦੇ ਅਨੇਕ ਰਸਤਿਆਂ ਵਿੱਚੋਂ ਇੱਕ ਸ਼ਿਰੋਮਣਿ ਰਸਤਾ ਉਹ ਹੈ, ਜੋ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤਕ ਦਸ ਗੁਰੂਆਂ ਨੇ ਦੱਸਿਆ ਹੈ. ਇਸ ਦਾ ਨਾਉਂ "ਸਿੱਖਧਰਮ" ਹੈ. ਇਸ ਧਰਮ ਦੇ ਮੋਟੇ ਮੋਟੇ ਨਿਯਮ ਇਹ ਹਨ-#ਧਰਮ ਦਾ ਮੁੱਖ ਮਨੋਰਥ ਸ੍ਵਰਗ ਆਦਿਕ ਲੋਕਾਂ ਦੀ ਪ੍ਰਾਪਤੀ ਨਹੀਂ, ਸਗੋਂ ਪਰਮਪਤੀ ਵਾਹਗੁਰੂ ਨਾਲ ਅਖੰਡ ਲਿਵ ਜੋੜਕੇ ਇੱਕ ਮਿੱਕ ਹੋ ਜਾਣਾ ਹੈ, ਜਿਸ ਬਿਨਾ ਆਵਾਗਉਣ ਦੀ ਸਮਾਪਤੀ ਨਹੀਂ ਹੁੰਦੀ.#ਵਾਹਗੁਰੂ ਦਾ ਰੂਪ ਇਹ ਹੈ- "¤ ਸਤਿਨਾਮ, ਕਰਤਾ ਪੁਰਖੁ, ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ, ਗੁਰਪ੍ਰਸਾਦਿ." ਅਰਥਾ- ਵਾਹਗੁਰੂ ਇੱਕ (ਅਦੁਤੀ) ਹੈ, ਸਦਾ ਅਵਿਨਾਸ਼ੀ ਹੈ, ਸਭ ਦੇ ਰਚਣ ਵਾਲਾ ਉਹੀ ਹੈ, ਅਤੇ ਆਪਣੀ ਰਚਨਾ ਦੇ ਅੰਦਰ ਸਮਾਇਆ ਹੋਇਆ.² ਦੇਵਤਿਆਂ ਵਾਂਙ ਉਹ ਕਦੇ ਕਿਸੇ ਤੋਂ ਭੈ ਕਰਦਾ ਜਾਂ ਵੈਰੀਆਂ ਨੂੰ ਡਰਾਉਣ ਵਾਲਾ ਨਹੀਂ, ਨਿੱਤ ਆਨੰਦਰੂਪ ਹੈ, ਜਨਮ ਮਰਨ ਵਿੱਚ ਨਹੀਂ ਆਉਂਦਾ, ਉਹ ਸਭ ਦਾ ਕਰਤਾ ਹੈ, ਉਸ ਦਾ ਕਰਤਾ ਕੋਈ ਨਹੀਂ, ਉਸ ਮਹਾਂ ਜੋਤਿ ਦੀ ਕ੍ਰਿਪਾ ਨਾਲ ਸਭ ਕੁਝ ਪ੍ਰਾਪਤ ਹੋ ਸਕਦਾ ਹੈ.#ਵਾਹਗੁਰੂ ਨੂੰ ਪਹੁਚਣ ਲਈ ਗੁਰੂ ਦੀ ਲੋੜ ਹੈ. ਇਹ ਗੁਰੂ ਦਸ ਸਤਿਗੁਰੂ ਹਨ, ਅਤੇ ਉਨ੍ਹਾਂ ਦਾ ਸਮੁੱਚਾ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ.³#ਜੋ ਗੁਰਮੁਖਪ੍ਯਾਰੇ ਸਤਿਗੁਰੂ ਦੇ ਸ਼ਬਦ ਦਾ ਭਾਵ ਅਤੇ ਧਰਮ ਦੇ ਗੁੱਝੇ ਭੇਤ ਦਸਦੇ ਹਨ, ਉਹ ਸਨਮਾਨ ਯੋਗ੍ਯ ਉਪਕਾਰੀ ਸੱਜਨ ਮੰਨੇ ਜਾਂਦੇ ਹਨ, ਜਿਨ੍ਹਾਂ ਦੀ ਸੰਗਤਿ ਨਾਲ ਅਸੀਂ ਆਪਣਾ ਉੱਚਾ ਆਚਰਣ ਬਣਾਉਣਾ ਹੈ.⁴ ਇਹ ਆਚਰਣ ਦੋ ਤਰਾਂ ਦਾ ਹੈ-#(ੳ) ਸ਼ਖ਼ਸੀ.#(ਅ) ਕੌਮੀ (ਪੰਥਿਕ).#ਸ਼ਖ਼ਸੀ ਆਚਰਣ ਦੇ ਮੋਟੇ ਮੋਟੇ ਨੇਮ ਇਹ ਹਨ-#(੧) ਵਾਹਗੁਰੂ ਨਾਲ ਲਿਵ ਜੋੜਕੇ ਨਾਮ ਸਿਮਰਣ ਕਰਨਾ.⁵#(੨) ਗੁਰਬਾਣੀ ਦਾ ਪਾਠ ਸਿੱਧਾਂਤ ਵਿਚਾਰ ਨਾਲ ਨਿੱਤ ਕਰਨਾ.⁶#(੩) ਮਨੁਖਮਾਤ੍ਰ ਨੂੰ ਆਪਣੇ ਭਾਈ ਜਾਣਕੇ, ਜਾਤਿ ਪਾਤਿ ਅਤੇ ਦੇਸ ਦਾ ਭੇਦ ਤ੍ਯਾਗਕੇ ਪ੍ਰੇਮ ਕਰਨਾ ਅਤੇ ਨਿਸਕਾਮ ਸੇਵਾ ਕਰਨੀ.⁷#(੪) ਗ੍ਰਿਹਸਥ ਵਿੱਚ ਰਹਿਕੇ ਧਰਮ ਦੀ ਕਮਾਈ ਨਾਲ ਨਿਰਵਾਹ ਕਰਨਾ.⁸#(੫) ਅਵਿਦ੍ਯਾ ਮੂਲਕ ਛੂਤਛਾਤ, ਜੰਤ੍ਰ, ਮੰਤ੍ਰ ਮੂਰਤੀ ਪੂਜਾ ਅਤੇ ਅੰਨਮਤਾਂ ਦੇ ਕਰਮਜਾਲ ਨੂੰ ਛੱਡਕੇ ਗੁਰਮਤ ਤੇ ਚੱਲਣਾ.⁹#(ਅ) ਪੰਥਿਕ ਆਚਰਣ ਲਈ ਜਰੂਰੀ ਹੈ ਕਿ-#(੧) ਜਥੇਬੰਦੀ ਦੇ ਨਿਯਮਾਂ ਵਿੱਚ ਆਕੇ ਸਿੱਖ ਧਰਮ ਦੀ ਰਹਿਤ ਤੇ ਪੱਕਿਆਂ ਰਹਿਣਾ.#(੨) ਪੰਥ ਨੂੰ ਗੁਰੂ ਦਾ ਰੂਪ ਜਾਣਕੇ ਤਨ ਮਨ ਧਨ ਤੋਂ ਸਹਾਇਤਾ ਕਰਨੀ.#(੩) ਜਗਤ ਵਿੱਚ ਗੁਰਮਤ ਦਾ ਪ੍ਰਚਾਰ ਕਰਨਾ.#(੪) ਗੁਰੂ ਨਾਨਕ ਪੰਥੀ ਭਾਵੇਂ ਕਿਸੇ ਭੇਖ ਅਤੇ ਰੂਪ ਵਿੱਚ ਹੋਣ, ਉਨਾ ਨੂੰ ਸਿੱਖ ਧਰਮ ਦਾ ਅੰਗ ਜਾਣਕੇ ਸਨੇਹ ਕਰਨਾ, ਅਰ ਹਰ ਵੇਲੇ ਸਭਸ ਦਾ ਭਲਾ ਲੋਚਣਾ.#(੫) ਗੁਰਦ੍ਵਾਰਿਆਂ ਅਤੇ ਧਰਮ ਅਸਥਾਨਾਂ ਦੀ ਮਰਯਾਦਾ ਸਤਿਗੁਰਾਂ ਦੇ ਹੁਕਮ ਅਨੁਸਾਰ ਕਾਇਮ ਰੱਖਣੀ.¹⁰


ਦੇਖੋ, ਸਿਖਣੀ.