Meanings of Punjabi words starting from ਕ

ਸੰ. ਸੰਗ੍ਯਾ- ਨਾਗਰਮੋਥਾ। ੨. ਇੱਕ ਝਾੜੀ, ਜਿਸ ਦਾ ਨਾਉਂ ਕੇਵਟਮੋਥਾ ਹੈ। ੩. ਮਲਾਹ। ੪. ਝਿਉਰ. ਧੀਵਰ.


ਸੰ. कुटुम्ब ਕੁਟੁੰਬ. ਸੰਗ੍ਯਾ- ਸੰਤਾਨ. ਔਲਾਦ। ੨. ਪਰਿਵਾਰ. ਕੁੰਬਾ. "ਕੁਟੰਬ ਜਤਨ ਕਰਣੰ." (ਵਾਰ ਜੈਤ)


ਵਿ- ਕੁਟੁੰਬ (ਪਰਿਵਾਰ) ਵਾਲਾ. ਕੁੰਬੇ ਵਾਲਾ। ੨. ਕੁਟੰਬ ਨਾਲ ਸੰਬੰਧ ਰੱਖਣ ਵਾਲਾ. ਕੁਟੰਬ ਦਾ.


ਦੇਖੋ, ਕੁਸ੍ਠ ੨,


ਕ੍ਰਿ- ਕੁਸ਼੍ਤਨ. ਕੁਹਣਾ.


ਸੰਗ੍ਯਾ- ਦੇਖੋ, ਕੁਠਾਰੀ। ੨. ਕੋਠੜੀ. "ਏਕ ਕੁਠਰਿਯਾ ਬੀਚ ਰਾਵ ਕੋ ਰਾਖਿਓ." (ਚਰਿਤ੍ਰ ੬)


ਸਿੰਧੀ. ਵਿ- ਜ਼ਿਬਹਿ ਕੀਤਾ. ਕੁਸ਼੍ਤਹ। ੨. ਮੁਸਲਮਾਨੀ ਤਰੀਕੇ ਨਾਲ ਕੱਟਿਆ ਜੀਵ. "ਅਭਾਖਿਆ ਕਾ ਕੁਠਾ ਬਕਰਾ ਖਾਣਾ." (ਵਾਰ ਆਸਾ) ਦੇਖੋ, ਕੁਹਣਾ ੨.