Meanings of Punjabi words starting from ਸ

ਸੰ. शिखरिन् ਵਿ- ਚੋਟੀ ਵਾਲਾ। ੨. ਸੰਗ੍ਯਾ- ਪਹਾੜ। ੩. ਬਿਰਛ.


ਕ੍ਰਿ. ਸਿਖਾਉਣਾ.


ਸੰਗ੍ਯਾ- ਸਿਖ੍ਯਾ. ਉਪਦੇਸ਼. ਨਸੀਹਤ. "ਸਿਖਵਨ ਕਾਲੂ ਦੇਵਤ ਭੂਰੀ." (ਨਾਪ੍ਰ)


ਵਿ- ਸਿਖ੍ਯਾਵੰਤ. ਜਿਸ ਨੇ ਸਿਕ੍ਸ਼ਾ ਧਾਰਨ ਕੀਤੀ ਹੈ। ੨. ਸਿਖ੍ਯਾ ਦੇਣ ਵਾਲਾ. ਉਪਦੇਸ਼ਕ. "ਸੁਣਿ ਸਿਖਵੰਤੇ! ਨਾਨਕ ਬਿਨਵੈ." (ਗੂਜ ਅਃ ਮਃ ੧)


ਵਿ- ਸਿਖ੍ਯਾ ਦੇ ਧਾਰਨ ਵਾਲਾ. ੜਾ ਪ੍ਰਤ੍ਯਯ "ਵਾਨ" ਅਰਥ ਰਖਦਾ ਹੈ. ਬਹੁਤ ਆਖਦੇ ਹਨ ਕਿ ੜਾ ਤੁੱਛਤਾ ਦਾ ਬੋਧਕ ਹੈ, ਪਰ ਇਹ ਨੇਮ ਸਭ ਥਾਂ ਨਹੀਂ ੨. ਸੰਗ੍ਯਾ- ਸ਼੍ਰੀ ਗੁਰੂ ਨਾਨਕ ਦੇਵ ਦੀ ਸਿੱਖੀ ਧਾਰਨ ਵਾਲਾ, ਗੁਰਸਿੱਖ. "ਜੋ ਦੀਸੈ ਗੁਰ ਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ." (ਸੂਹੀ ਮਃ ੫. ਗੁਣਵੰਤੀ)


ਸੰ. ਸ਼ਿਖਾ. ਸੰਗ੍ਯਾ- ਚੋਟੀ. ਬੋਦੀ. ੨. ਪਹਾੜ ਦਾ ਟਿੱਲਾ। ੩. ਅੱਗ ਦੀ ਲਾਟ। ੪. ਸਿਕ੍ਸ਼ਾ. ਉਪਦੇਸ਼. "ਸਿਖਾ ਕੰਨਿ ਚੜਾਈਆ." (ਵਾਰ ਆਸਾ) ੪. ਸਿੱਖ ਦਾ ਬਹੁ ਵਚਨ. ਸਿੱਖ ਲੋਕ. "ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ." (ਤੁਖਾ ਛੰਤ ਮਃ ੪)