Meanings of Punjabi words starting from ਅ

ਵਿ- ਜੋ ਨਹੀਂ ਲੋਲ (ਚੰਚਲ). ਚੰਚਲਤਾ ਰਹਿਤ. ਇਸਥਿਤ (ਸ੍‌ਥਿਤ).


ਕ੍ਰਿ- ਅਵਲੋਕਨਾ. ਆਲੋਕਨ. ਦੇਖਣਾ. ਤੱਕਣਾ. "ਨੈਨ ਅਲੋਵਉ ਸਾਧਜਨੋ." (ਗਉ ਅਃ ਮਃ ੫) "ਅੰਤਰਿ ਬਾਹਰਿ ਇਕੁ ਨੈਨ ਅਲੋਵਨਾ." (ਵਾਰ ਗੂਜ ੪, ਮਃ ੫)


ਵਿ- ਜੋ ਨਹੀਂ ਲੌਕਿਕ. ਜੋ ਇਸ ਲੋਕ ਦਾ ਨਹੀਂ. ੨. ਅਣੋਖਾ. ਅਦਭੁਤ.


ਸੰ. अलम. ਵ੍ਯ. ਪੂਰਣ. ਸਭ। ੨. ਕੇਵਲ। ੩. ਵਿ- ਯੋਗ੍ਯ. ਲਾਇਕ। ੪. ਸੰਗ੍ਯਾ- ਭੂਸਣ. ਗਹਿਣਾ.


ਅਲੰਕਾਰ ਦਾ ਸੰਖੇਪ। ੨. ਆਲੰਕ. ਲੰਕਾ ਤੀਕ. ਲੰਕਾ ਤੋੜੀ। ੩. ਸੰਗ੍ਯਾ- ਆਕਾਸ਼ ਮੰਡਲ. ਖਗੋਲ. "ਸੈਲਹਿ ਦਬਤ ਐਲ ਪਰਤ ਅਲੰਕ ਪਰ." (ਗੁਪ੍ਰਸੂ)


ਸੰ. अलक्कार. ਸੰਗ੍ਯਾ- ਗਹਿਣਾ. ਜ਼ੇਵਰ. ਭੂਖਣ (ਭੂਸਣ). "ਅਲੰਕਾਰ ਮਿਲਿ ਥੈਲੀ ਹੋਈ ਹੈ." (ਧਨਾ ਮਃ ੫) ੨. ਸ਼ਬਦ ਅਤੇ ਅਰਥ ਦੇ ਵਰਣਨ ਕਰਨ ਦੀ ਉਹ ਰੀਤਿ, ਜੋ ਕਾਵ੍ਯ ਦੀ ਸ਼ੋਭਾ ਵਧਾਵੇ.¹ ਅਲੰਕਾਰ ਅਨੰਤ ਹਨ, ਪਰ ਮੁੱਖ ਦੋ ਹਨ:-#'ਸ਼ਬਦਾਲੰਕਾਰ.' ਜੋ ਸ਼ਬਦਾਂ ਨੂੰ ਭੂਸਿਤ ਕਰਨ, ਜੈਸੇ ਕਿ ਅਨੁਪ੍ਰਾਸ ਆਦਿ, ਅਤੇ 'ਅਰਥਾਲੰਕਾਰ' ਜੋ ਅਰਥਾਂ ਨੂੰ ਸ਼ੋਭਾ ਦੇਣ, ਜੈਸੇ ਕਿ ਉਪਮਾ ਰੂਪਕ ਆਦਿ. ਜੇ ਸ਼ਬਦ ਅਤੇ ਅਰਥਾਲੰਕਾਰ ਦੋਵੇਂ ਇੱਕ ਥਾਂ ਪਾਏ ਜਾਣ, ਤਦ ਉਭਯਾਲੰਕਾਰ ਸੰਗ੍ਯਾ ਹੁੰਦੀ ਹੈ. ਇਸ ਗ੍ਰੰਥ ਵਿੱਚ ਅੱਖਰ ਕ੍ਰਮ ਅਨੁਸਾਰ ਸਭ ਅਲੰਕਾਰ ਦਿਖਾਏ ਗਏ ਹਨ.