Meanings of Punjabi words starting from ਬ

ਵੀਣਾ ਦੀ ਡੰਡੀ ਹੈ ਜਿਸ ਦੇ ਹੱਥ, ਸਰਸ੍ਵਤੀ। ੨. ਨਾਰਦ.


ਕ੍ਰਿ- ਵਿਚਯਨ. ਚੁਗਣਾ. ਚੁਣਨਾ. "ਕਬਹੂ ਕੂਰਨੁ ਚਨੇ ਬਿਨਾਵੈ." (ਭੈਰ ਨਾਮਦੇਵ) ਕੂੜੇ ਵਿੱਚੋਂ ਚਣੇ ਚੁਗਵਾਉਂਦਾ ਹੈ.


ਫ਼ਾ. [بینم] ਮੈਂ ਦੇਖਦਾ ਹਾਂ. ਮੈਂ ਦੇਖਾਂ. ਮੈ ਦੇਖਾਂਗਾ. ਇਸ ਦਾ ਮੂਲ ਦੀਦਨ ਹੈ.


ਦੇਖੋ, ਵੀਣਾ। ੨. ਫ਼ਾ. [بینا] ਵਿ- ਦੇਖਣ ਵਾਲਾ. ਦ੍ਰਸ੍ਟਾ. "ਆਪੇ ਬੀਨਾ ਆਪੇ ਦਾਨਾ." (ਸੁਖਮਨੀ) ੩. ਦੂਰੰਦੇਸ਼. ਲੰਮੀ ਸੋਚ ਵਾਲਾ. "ਸੋ ਪੜਿਆ, ਸੋ ਪੰਡਿਤੁ ਬੀਨਾ." (ਮਃ ੩. ਵਾਰ ਸੋਰ)


ਫ਼ਾ. [بینائی] ਸੰਗ੍ਯਾ- ਨਜਰ. ਦ੍ਰਿਸ੍ਟੀ। ੨. ਅੱਖ. ਨੇਤ੍ਰ. "ਤੂ ਦੇਖਹਿ ਥਾਪਿ ਉਥਾਪਿ ਦਰਿ ਬੀਨਾਈਐ." (ਸੂਹੀ ਅਃ ਮਃ ੧)


ਦੇਖੋ, ਬੀਨਾ ੩. "ਆਪੇ ਦਾਨਾ ਬੀਨਿਆ." (ਮਃ ੪. ਵਾਰ ਬਿਲਾ)


ਫ਼ਾ. [بیِنِندہ] ਦੇਖਣ ਵਾਲਾ. ਦ੍ਰਸ੍ਟਾ.