Meanings of Punjabi words starting from ਸ

ਕ੍ਰਿ- ਸਿਖਲਾਨਾ. ਸਿਕ੍ਸ਼ਾ ਦੇਣੀ. ਸਿਕ੍ਸ਼੍‍ਣ. "ਸਗਲ ਪ੍ਰਜਾ ਕੋ ਧਰਮ ਸਿਖਾਰਨ." (ਮਨੁਰਾਜ)


ਦੇਖੋ, ਸਿਖੀ। ੨. ਸਿੱਖ ਨੇ. "ਸਿਖਿ ਸਤਗੁਰੂ ਧਿਆਇਆ." (ਗੌਂਡ ਅਃ ਮਃ ੫) ੨. ਸਿੱਖਕੇ.


ਦੇਖੋ, ਸਿਕ੍ਸ਼ਾ। ੨. ਸਿਖ੍ਯਾ ਦ੍ਵਾਰਾ. ਉਪਦੇਸ਼ ਤੋਂ. "ਸਾਚ ਸਿਖਿਆ ਕਟੀ ਜਮ ਕੀ ਫਾਸਏ." (ਧਨਾ ਛੰਤ ਮਃ ੫); ਦੇਖੋ, ਸਿਕ੍ਸ਼ਾ. "ਸਿਖ੍ਯਾ ਸੰਤ ਨਾਮੁ ਭਜੁ ਨਾਨਕ." (ਸਵੈਯੇ ਮਃ ੫. ਕੇ); ਦੇਖੋ, ਸਿਕ੍ਸ਼ਾ ਅਤੇ ਸਿਖ੍ਯਾ. "ਦੀਨੀ ਭਾਂਤ ਭਾਂਤ ਕੀ ਸਿੱਛਾ." (ਵਿਚਿਤ੍ਰ)