Meanings of Punjabi words starting from ਪ

ਕ੍ਰਿ- ਪਹੁਚਣਾ. ਦੇਖੋ, ਪੁਗਣਾ। ੨. ਖ਼ਤਮ ਹੋਣਾ. "ਪੁਜਿ ਦਿਵਸ ਆਏ ਲਿਖੇ ਮਾਏ." (ਜੈਤ ਛੰਤ ਮਃ ੫) ੩. ਤੁੱਲ ਹੋਣਾ. ਬਰਾਬਰ ਹੋਣਾ. "ਰਸਨਾ ਉਚਰੈ ਗੁਣਵਤੀ ਕੋਇ ਨ ਪੁਜੈ ਦਾਨੁ." (ਸ੍ਰੀ ਮਃ ੫) "ਪੁਜਹਿ ਨ ਰਤਨ ਕਰੋੜ." (ਸ. ਕਬੀਰ) ੪. ਪੂਜ੍ਯ ਹੋਣਾ। ੫. ਪੂਰਨ ਹੋਣਾ. ਦੇਖੋ, ਪੂਜੈ.


ਕ੍ਰਿ- ਪੂਜਾ ਕਰਾਉਣਾ। ੨. ਪਹੁਚਾਉਣਾ। ੩. ਨਿਬਾਹਣਾ.


ਵਿ- ਪੂਰਨ ਕਰਤਾ. "ਸਿਮਰ ਸੁਆਮੀ ਸਗਲ ਆਸ ਪੁਜਾਇਣ." (ਆਸਾ ਛੰਤ ਮਃ ੫)


ਪੂਜਨ ਕਰਾਈ। ੨. ਪੂਰਨ ਕੀਤੀ. "ਸਗਲ ਇਛ ਪੁਜਾਈ." (ਸੋਰ ਮਃ ੫) ੨. ਸੰਗ੍ਯਾ- ਪੂਜਨ ਦੀ ਕ੍ਰਿਯਾ.


ਵਿ- ਪਹੁਚਾਉਣ ਵਾਲਾ। ੨. ਪੂਜਕ। ੩. ਪੁੰਜ (ਸਮੁਦਾਯ) ਹੀ. ਸਾਰੇ ਹੀ. "ਸਭਿ ਤੀਰਥ ਵਰਤ ਜਗ ਪੁੰਨ ਤੁਲਾਹਾ। ਹਰਿ ਨਾਮ ਨ ਪੁਜਹਿ ਪੁਜਾਹਾ." (ਜੈਤ ਮਃ ੪)


ਵਿ- ਪੂਰਣ ਕਰਤਾ. "ਸਭ ਇਛ ਪੁਜਾਮੀ." (ਬਿਲਾ ਛੰਤ ਮਃ ੫)