Meanings of Punjabi words starting from ਸ

ਦੇਖੋ, ਸਿਖਣੀ। ੨. ਸੰ. ਸ਼ਿਖਿਨੀ. ਸੰਗ੍ਯਾ- ਮੋਰਨੀ. ਮੋਰ ਦੀ ਮਦੀਨ.


ਸਿੱਖੀਂ. ਸਿੱਖਾਂ ਨੇ. "ਸਿਖੀ ਸਿਖਿਆ ਗੁਰ ਵੀਚਾਰਿ." (ਵਾਰ ਆਸਾ) "ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ." (ਰਾਮ ਵਾਰ ੩) ੨. ਦੇਖੋ, ਸਿੱਖੀ। ੩. ਸੰ. शिखिन् ਵਿ- ਚੋਟੀ ਵਾਲਾ। ੪. ਸੰਗ੍ਯਾ- ਮੋਰ। ੫. ਮੁਰਗਾ। ੬. ਬਿਰਛ। ੭. ਅਗਨਿ। ੮. ਪਹਾੜ। ੯. ਬੋਦੀ ਵਾਲਾ ਤਾਰਾ। ੧੦. ਘੋੜਾ। ੧੧. ਦੀਵਾ। ੧. ੨. ਤੀਰ. ਵਾਣ। ੧੩. ਇੰਦ੍ਰ.


ਸੰਗ੍ਯਾ- ਸਿਖ੍ਯਾ ਧਾਰਨ ਕੀ ਕ੍ਰਿਯਾ। ੨. ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪੱਧਤਿ. "ਗੁਰੁਸਿੱਖੀ ਦਾ ਲਿੱਖਣਾ ਲੱਖ ਨ ਚਿਤ੍ਰਗੁਪਤ ਲਿਖ ਜਾਣੈ." (ਭਾਗੁ) "ਬਿਨ ਸਿੱਖੀ ਤਰਬੋ ਕਹਾਂ ਜਗਸਾਗਰ ਭਾਰਾ." (ਗੁਪ੍ਰਸੂ) ਦੇਖੋ, ਸਿੱਖਧਰਮ.


ਸਿੱਖ ਧਰਮ ਦਾ ਸੰਬੰਧ. ਸਿੱਖਾਂ ਦਾ ਭ੍ਰਾਤ੍ਰਿਭਾਵ.#ਨਹੀਂ ਦਦਸਾਰ ਪਿਤਾ ਪਿਤਾਮਾ ਪਰਪਿਤਾਮਾ#ਸੁਜਨ ਕੁਟੰਬ ਸੁਤ ਬਾਂਧਵ ਨ ਭ੍ਰਾਤਾ ਹੈ,#ਨਹੀਂ ਨਨਸਾਰ ਮਾਤਾ ਪਰਮਾਤਾ ਬ੍ਰਿੱਧ ਮਾਤਾ#ਮਾਮੂ ਮਾਮੀ ਮਾਸੀ ਮੌਸਾ ਬਿਬਿਧ ਵਿਖ੍ਯਾਤਾ ਹੈ,#ਨਹੀਂ ਸਸੁਰਾਰ ਸਾਸ ਸਸੁਰਾ ਔ ਸਾਰੋ ਸਾਰੀ#ਨਹੀਂ ਬਿਰਤੀਸੁਰ ਔ ਜਾਚਕ ਨ ਦਾਤਾ ਹੈ,#ਅਸਨ ਬਸਨ ਧਨ ਧਾਮ ਕਾਹੂੰ ਮੇ ਨ ਦੇਖ੍ਯੋ#ਜੈਸੋ ਗੁਰੁਸਿੱਖ ਸਾਧਸੰਗਤਿ ਕੋ ਨਾਤਾ ਹੈ. (ਭਾਗੁ ਕ)


ਦੇਖੋ, ਸਿਖਿਬਾਹਨ.


ਸੰ. शिखण्ड ਸ਼ਿਖੰਡ. ਸੰਗ੍ਯਾ- ਚੋਟੀ. ਬੋਦੀ। ੨. ਮੋਰ ਦੀ ਪੂਛ। ੩. ਬਿਰਛ ਅਤੇ ਬੇਲਿ ਦੀ ਚੋਟੀ.


ਸੰ. शिखरिनू ਸ਼ਿਖਰਿਨ੍‌. ਸੰਗ੍ਯਾ- ਪਹਾੜ. "ਦੀਪ ਲੋਅ ਸਿਖੰਡਣਹ." (ਗਾਥਾ) ੨. ਸਿ (ਤਿੰਨ) ਖੰਡ (ਲੋਕ). ਬ੍ਰਾਹਮਾਂਡ ਦੇ ਤਿੰਨ ਟੁਕੜੇ. ਪਾਤਾਲ, ਪ੍ਰਿਥਿਵੀ, ਆਕਾਸ਼ ਲੋਕ.