Meanings of Punjabi words starting from ਅ

ਸੰ. ਅਵਸ੍‍ਥਾ. ਸੰਗ੍ਯਾ- ਦਸ਼ਾ. ਹਾਲਤ। ੨. ਉਮਰ. ਆਯੁ। ੩. ਜਾਗ੍ਰਤ, ਸ੍ਵਪਨ, ਸੁਸੁਪ੍ਤਿ (ਸੁਖੁਪਤਿ) ਅਤੇ ਤੁਰੀਯ (ਤੁਰੀਆ) ਇਹ ਚਾਰ ਹਾਲਤਾਂ। ੪. ਬਾਲ, ਯੁਵਾ, ਵ੍ਰਿੱਧ (ਬਿਰਧ) ਆਦਿ ਉਮਰ ਦੇ ਭੇਦ.


ਸੰ. ਸੰਗ੍ਯਾ- ਸਮਾਂ. ਮੌਕਾ। ੨. ਫੁਰਸਤ. ਅਵਕਾਸ਼. ਵਿਹਲ. ਵੇਲ੍ਹ। ੩. ਵਰਖਾ। ੪. ਕਾਵ੍ਯ ਅਨੁਸਾਰ ਕਾਰਜ ਦਾ ਵੇਲੇ ਸਿਰ ਕਰਨਾ, ਜਿਸ ਵਿੱਚ ਵਰਣਨ ਕਰੀਏ, ਉਹ "ਅਵਸਰ" ਅਲੰਕਾਰ ਹੈ.#ਉਦਾਹਰਣ-#ਜਬ ਲਗੁ ਜਰਾ ਰੋਗੁ ਨਹੀ ਆਇਆ,#ਜਬ ਲਗੁ ਕਾਲਿ ਗ੍ਰਸੀ ਨਹੀਂ ਕਾਇਆ,#ਜਬ ਲਗੁ ਬਿਕਲ ਭਈ ਨਹੀ ਬਾਨੀ,#ਭਜਿਲੇਹਿ ਰੇ ਮਨ! ਸਾਰਿਗਪਾਨੀ,#ਅਬ ਨ ਭਜਸਿ, ਭਜਸਿ ਕਬ ਭਾਈ?#ਆਵੈ ਅੰਤੁ, ਨ ਭਜਿਆ ਜਾਈ.#(ਭੈਰ ਕਬੀਰ)#ਕਾਲ ਕਰੰਤਾ ਅਬਹਿ ਕਰ, ਅਬ ਕਰਤਾ ਸੁ ਇਤਾਲ,#ਪਾਛੈ ਕਛੂ ਨ ਹੋਇਗਾ ਜਬ ਸਿਰਿ ਆਵੈ ਕਾਲ.#(ਸ. ਕਬੀਰ)


ਦੇਖੋ, ਉਤ ਸਰਪਿਣੀ.


ਸੰ. ਸੰਗ੍ਯਾ- ਔਸਾਨ. ਹੋਸ਼. ਹਵਾਸ. ਸੁਧਬੁਧ "ਅਵਸਾਨ ਕੇ ਦਿਵੈਯਾ ਹੋ." (ਅਕਾਲ)#"ਸਤ੍ਰੁਨ ਕੋ ਅਵਸਾਨ ਗਏ ਛੁਟ." (ਕ੍ਰਿਸਨਾਵ)#੨. ਸੰ. ਵਿਸ਼੍ਰਾਮ। ੩. ਹੱਦ. ਸੀਮਾ। ੪. ਮੌਤ।#੫. ਸਮਾਪਤੀ. ਅੰਤ। ਸੰਝ. ਸਾਯੰਕਾਲ.


ਵਿ- ਸਾਰ ਰਹਿਤ। ੨. ਬਿਨਾ ਕਦਰ. "ਵਣਸਪਤਿ ਰਹੈ ਉਜਾੜ ਅੰਦਰ ਅਵਸਾਰੀ." (ਭਾਗੁ)#੩. ਸੰ. अपसारिन्. ਅਪਸਾਰੀ. ਘਟਣ ਵਾਲਾ. ਵਿਨਾਸ਼ ਹੋਣ ਵਾਲਾ.


ਸੰ. ਅਵਸ਼ੇਸ. ਵਿ- ਬਾਕੀ ਬਚਿਆ ਹੋਇਆ. ਸ਼ੇਸ. ਬਾਕ਼ੀ। ੨. ਸੰਗ੍ਯਾ- ਅੰਤ. ਸਮਾਪਤੀ.


ਸੰ. ਸੰਗ੍ਯਾ- ਸਿੰਜਣਾ. ਪਾਣੀ ਦੇਣਾ।#੨. ਮੁੜ੍ਹਕੇ ਨਾਲ ਤਰ ਹੋਣਾ। ੩. ਸ਼ਰੀਰ ਦਾ ਲਹੂ ਕੱਢਣ ਦੀ ਵੈਦ੍ਯਕ੍ਰਿਯਾ. Phlebotomy.