Meanings of Punjabi words starting from ਕ

ਵਿ- ਅੱਖ ਦੀ ਕੋਣ (ਕੋਏ) ਨਾਲ ਦੇਖਣ ਵਾਲਾ. ਟੇਢੀ ਨਜਰ ਨਾਲ ਦੇਖਣ ਵਾਲਾ। ੨. ਭੈਂਗਾ.


ਸੰ. ਸੰਗ੍ਯਾ- ਲੋਥ. ਪ੍ਰਾਣ ਬਿਨਾ ਦੇਹ.


ਸੰਗ੍ਯਾ- ਕੰ (ਜਲ) ਆਨਯਨ ਕੀਰਏ (ਆਣੀਏ) ਜਿਸ ਨਾਲ, ਅੰਜੁਲਿ. ਬੁੱਕ। ੨. ਗਡਵਾ. ਕਮੰਡਲੁ. "ਨਦੀਬਾਰਿ ਕ੍ਯੋਂ ਪੀਵੀਏ, ਕੁਣੀਆ ਨਾ ਲੇਤ?" (ਗੁਪ੍ਰਸੂ)


ਦੇਖੋ, ਕੁਤਸਿਤ.


ਸੰ. कुतसा ਸੰਗ੍ਯਾ- ਨਿੰਦਾ. ਹਜਵ। ੨. ਅਪਮਾਨ. ਨਿਰਾਦਰ.


ਵਿ- ਕੁਤ੍ਰਸਿਤ. ਨਿੰਦਿਤ. "ਕਹੂੰ ਕੁਤਸਿਤ ਕਰਮ." (ਅਕਾਲ) ੨. ਅਪਮਾਨਿਤ. ਨਿਰਾਦਰ ਕੀਤਾ ਹੋਇਆ.


ਤੁ. [کُتکہ] ਸੰਗ੍ਯਾ- ਛੋਟਾ ਅਤੇ ਮੋਟਾ ਸੋਟਾ. ਦੇਖੋ, ਕ੍ਰਿਪਾਲਦਾਸ.