Meanings of Punjabi words starting from ਬ

ਵਿ- ਦੂਸਰਾ. ਦ੍ਵਿਤੀਯ। ੨. ਉਪਜਿਆ. ਪੈਦਾ ਹੋਇਆ. "ਸੰਗ ਬੀਯੋ ਸੋਭਿ ਸੰਗ ਨ ਜੈਹੈ." (ਪਾਰਸਾਵ)


ਸੰ. ਵੀਰ. ਸੰਗ੍ਯਾ- ਕਮਲ ਦੀ ਜੜ। ੨. ਖਸ. ਉਸ਼ੀਰ। ੩. ਨਟ। ੪. ਵਿਸਨੁ। ੫. ਯਗ੍ਯ ਦੀ ਅਗਨਿ। ੬. ਪਤਿ- ਭਰਤਾ। ੭. ਪੁਤ੍ਰ। ੮. ਮਿਤ੍ਰ. "ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਵੈ, ਸੋ ਭਾਈ ਸੋ ਮੇਰਾ ਬੀਰ." (ਗੌਂਡ ਮਃ ੪) ੯. ਭਾਈ. "ਮੋਹ ਅਰੁ ਭਰਮ ਤਜਹੁ ਤੁਮ ਬੀਰ." (ਆਸਾ ਮਃ ੧) ਹੇ ਭਾਈ! ਮੋਹ ਅਤੇ ਭ੍ਰਮ ਤ੍ਯਾਗੋ। ੧੦. ਵੈਦ੍ਯ. ਤਬੀਬ. "ਰੋਗ ਹੁਤੋ ਕਿਉ ਬਾਧਉ ਧੀਰਾ ××× ਢੂਢਤ ਖੋਜਤ ਗੁਰੁ ਮਿਲੇ ਬੀਰਾ." (ਬਸੰ ਅਃ ਮਃ ੧) ੧੧. ਬਹਾਦੁਰ. ਯੋਧਾ. "ਬੀਰ ਅਪਾਰ ਬਡੇ ਬਰਿਆਰ." (ਅਕਾਲ) ੧੨. ਕੁਲੀਨ. ਕੁਲਾਚਾਰ ਵਾਲਾ ਪੁਰਖ. "ਸਤੀ ਪੁਕਾਰੈ ਚਿਹ ਚੜੀ, ਸੁਨੁਹੋ ਬੀਰ ਮਸਾਨ." (ਸ. ਕਬੀਰ) ਹੇ ਸ਼ਮਸ਼ਾਨ ਵਿੱਚ ਆਏ ਕੁਲੀਨ ਲੋਕੋ! ਸੁਣੋ। ੧੩. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੩੧ ਮਾਤ੍ਰਾ, ਦੋ ਵਿਸ਼੍ਰਾਮ ਅੱਠ ਅੱਠ ਪੁਰ, ਤੀਜਾ ੧੫. ਮਾਤ੍ਰਾ ਪੁਰ, ਅੰਤ ਗੁਰੁ ਲਘੁ.#ਉਦਾਹਰਣ-#ਸ਼ੀ ਅਕਾਲ ਕੋ, ਸਿਮਰਨ ਕਰਕੈ,#ਸਭ ਕਾਰਜ ਕੀਜੈ ਆਰੰਭ,#ਮਨ ਅਰ ਮੁਖ ਮੇ, ਏਕ ਬਾਤ ਹਨਐ,#ਭੂਲ ਨ ਕਬਹੁ ਕੀਜਿਯੇ ਦੰਭ. ×××#ਦੇਖੋ, ਪਉੜੀ ਦਾ ਰੂਪ ੨੮ ਅਤੇ ਸਵੈਯੇ ਦਾ ਰੂਪ ੧। ੧੪. ਕਾਵ੍ਯ ਦੇ ਨੌ ਰਸਾਂ ਵਿੱਚੋਂ ਇੱਕ ਰਸ. ਦੇਖੋ, ਰਸ ਸ਼ਬਦ ਦਾ ਅੰਗ ੯. ਅਤੇ ਵੀਰ ੭। ੧੫. ਦੇਖੋ, ਬਵੰਜਾ ਵੀਰ.


ਜਸਵਾਲੀਆ ਪਹਾੜੀ ਰਾਜਾ, ਜਿਸ ਦਾ ਜੰਗ ਸ਼੍ਰੀ ਦਸ਼ਮੇਸ਼ ਜੀ ਨਾਲ ਹੋਇਆ। ੨. ਪਿੰਡ ਗੱਗੋਬੂਹਾ (ਜੋ ਤਰਨਤਾਰਨ ਪਾਸ ਹੈ, ਉਸ ਦੇ ਵਸਨੀਕ ਸੇਵਾਸਿੰਘ ਦੇ ਘਰ ਮਾਈ ਧਰਮਕੌਰ ਦੀ ਕੁੱਖ ਤੋਂ ਸਾਉਣ ਸੁਦੀ ੩. ਸੰਮਤ ੧੮੨੫ ਨੂੰ ਬਾਬਾ ਬੀਰਸਿੰਘ ਜੀ ਦਾ ਜਨਮ ਹੋਇਆ. ਜੁਆਨ ਹੋਕੇ ਮਹਾਰਾਜਾ ਰਣਜੀਤਸਿੰਘ ਜੀ ਦੀ ਫੌਜ ਵਿੱਚ ਕੁਝ ਸਮਾਂ ਵਡੀ ਨੇਕਨਾਮੀ ਨਾਲ ਨੌਕਰੀ ਕੀਤੀ.#ਬਾਬਾ ਭਾਗਸਿੰਘ ਕੁਰੀ ਨਿਵਾਸੀ ਅਤੇ ਬਾਬਾ ਸਾਹਿਬਸਿੰਘ ਜੀ ਊਨੇ ਵਾਲਿਆਂ ਦੀ ਸੰਗਤਿ ਕਰਕੇ ਇਨ੍ਹਾਂ ਨੂੰ ਅਜੇਹੀ ਆਤਮਿਕ ਰੰਗਣ ਚੜ੍ਹੀ ਕਿ ਰਾਤ ਦਿਨ ਕਰਤਾਰ ਦੇ ਰੰਗ ਰੱਤੇ ਰਹਿਂਦੇ.#ਨੌਰੰਗਾਬਾਦ ਦਾ ਵਸਨੀਕ ਦਸੌਂਧਾਸਿੰਘ ਬਾਬਾ ਜੀ ਨੂੰ ਸੇਵਾ ਅਤੇ ਪ੍ਰੇਮ ਨਾਲ ਪ੍ਰਸੰਨ ਕਰਕੇ ਆਪਣੇ ਪਿੰਡ ਲੈ ਆਇਆ. ਜਿੱਥੇ ਉਨ੍ਹਾਂ ਨੇ ਨਾਮ ਅਤੇ ਅੰਨ ਦਾ ਸਦਾਵ੍ਰਤ ਜਾਰੀ ਕੀਤਾ. ਬਾਬਾ ਬੀਰਸਿੰਘ ਜੀ ਦੇ ਉੱਤਮ ਉਪਦੇਸ਼ਾਂ ਦੇ ਅਸਰ ਨਾਲ ਮਾਝੇ ਦੇ ਅਨੇਕ ਪ੍ਰਾਣੀਆਂ ਨੇ ਜੀਵਨ ਸਫਲ ਕੀਤਾ. ਆਪ ਦੇ ਲੰਗਰ ਵਿੱਚ ਨਿੱਤ ਹਜਾਰਾਂ ਲਈ ਅੰਨ ਤਿਆਰ ਹੁੰਦਾ ਸੀ ਅਤੇ ਬਿਨਾ ਜਾਤਿ ਵਰਣ ਅਤੇ ਮਜਬ ਦੇ ਲਿਹਾਜ, ਸਮਾਨਭਾਵ ਨਾਲ ਵਰਤਾਇਆ ਜਾਂਦਾ ਸੀ.#ਇੱਕ ਵਾਰ ਸੰਮਤ ੧੯੦੧ ਵਿੱਚ ਬਾਬਾ ਜੀ ਛੀ ਹਜਾਰ ਸਿੰਘ ਸੇਵਕਾਂ ਦੀ ਭੀੜ ਨਾਲ ਹਰੀਕੇ ਪੱਤਨ ਠਹਿਰੇ ਹੋਏ ਸਨ ਕਿ ਸਰਦਾਰ ਅਤਰਸਿੰਘ ਸੰਧਾ ਵਾਲੀਆ ਲਹੌਰ ਦੇ ਫਿਸਾਦ ਵਿੱਚੋਂ ਨੱਠਕੇ ਬਾਬਾ ਸਾਹਿਬ ਦੀ ਸ਼ਰਣ ਆਇਆ. ਰਾਜਾ ਹੀਰਾਸਿੰਘ ਡੋਗਰੇ ਨੇ ਫੌਜ ਭੇਜਕੇ ਸਰਦਾਰ ਅਤਰਸਿੰਘ ਦੀ ਬਾਬਾ ਜੀ ਤੋਂ ਮੰਗ ਕੀਤੀ, ਜਿਸ ਦੇ ਉੱਤਰ ਵਿੱਚ ਆਪ ਨੇ ਆਖਿਆ ਕਿ ਅਸੀਂ ਸ਼ਰਣ ਆਏ ਨੂੰ ਫੜਕੇ ਕਿਸੇ ਦੇ ਹਵਾਲੇ ਨਹੀਂ ਕਰ ਸਕਦੇ. ਇਸ ਪੁਰ ਕ੍ਰੋਧ ਵਿੱਚ ਮੱਤੇ ਹੀਰਾਸਿੰਘ ਨੇ ਫੌਜੀ ਸਰਦਾਰਾਂ ਨੂੰ ਹੁਕਮ ਦਿੱਤਾ ਕਿ ਸ਼ਸਤ੍ਰਾਂ ਦੇ ਬਲ ਨਾਲ ਅਤਰਸਿੰਘ ਅਤੇ ਬੀਰਸਿੰਘ ਨੂੰ ਫੜ ਲੈ ਆਓ, ਜਦ ਫੌਜ ਆਉਂਦੀ ਵੇਖੀ, ਤਾਂ ਸਿੱਖਾਂ ਨੇ ਬਾਬਾ ਜੀ ਦੀ ਸੇਵਾ ਵਿੱਚ ਬੇਨਤੀ ਕੀਤੀ ਕਿ ਸਾਨੂੰ ਭੀ ਆਪਣਾ ਬਲ ਵਿਖਾਂਉਣ ਦਾ ਮੌਕਾ ਦੇਓ. ਬਾਬਾਜੀ ਨੇ ਆਖਿਆ ਕਿ ਭਾਈਆਂ ਤੇ ਵਾਰ ਨਹੀਂ ਕਰਣਾ, ਜੇ ਉਹ ਭੁੱਲ ਕਰ ਰਹੇ ਹਨ ਤਦ ਅਸਾਂ ਗੁਰੂ ਤੋਂ ਵੇਮੁਖ ਨਹੀਂ ਹੋਣਾ, ਜੋ ਸ਼ਾਂਤਿ ਨਾਲ ਸਾਡੇ ਪਾਸ ਨਹੀਂ ਬੈਠ ਸਕਦਾ ਉਹ ਹੁਣੇ ਹੀ ਘਰ ਨੂੰ ਚਲਾ ਜਾਵੇ.#ਫੌਜ ਨੇ ਗੋਲੀ ਗੋਲਾ ਵਰਸਾਉਣਾ ਆਰੰਭਿਆ, ਜਿਸ ਤੋਂ ਹਜਾਰਾਂ ਸਿੰਘ ਮਾਰੇ ਗਏ ਅਰ ਬਾਬਾ ਜੀ ਦਾ ਸੱਜਾ ਗੋਡਾ ਤੋਪ ਦੇ ਗੋਲੇ ਨਾਲ ਚੂਰ ਹੋ ਗਿਆ ਅਤੇ ਗੋਲੀਆਂ ਨਾਲ ਸ਼ਰੀਰ ਛਾਲਣੀ ਬਣ ਗਿਆ.#ਬਾਬਾ ਬੀਰਸਿੰਘ ਜੀ ੨੭ ਵੈਸਾਖ ੧੯੦੧ ਨੂੰ ਸ਼ਹੀਦ ਹੋਏ, ਉਨ੍ਹਾਂ ਦਾ ਸ਼ਰੀਰ ਪਲੰਘ ਤੇ ਰੱਖਕੇ ਜਲਪ੍ਰਵਾਹ ਕੀਤਾ ਗਿਆ. ਮੁੱਠਿਆਂ ਵਾਲੇ ਪਿੰਡ ਬਾਬਾ ਜੀ ਦਾ ਪਲੰਘ ਦਰਿਆ ਦੇ ਕਿਨਾਰੇ ਲੱਗਕੇ ਰੁਕਗਿਆ ਅਰ ਗੰਡਾਸਿੰਘ ਰਾਮਗੜ੍ਹੀਏ ਨੇ ਪਲੰਘ ਬਾਹਰ ਕੱਢਕੇ ਦੇਹ ਦਾ ਸਸਕਾਰ ਕੀਤਾ. ਉਸ ਥਾਂ ਤੋਂ ਕੁਝ ਭਸਮ ਲੈਜਾਕੇ ਨੌਰੰਗਾਬਾਦ ਭੀ ਸਮਾਧ ਬਣਾਈ ਗਈ.#ਨੌਰੰਗਾਬਾਦ ਵਿੱਚ ਆਪਦਾ ਡੇਰਾ ਹੁਣ ਭੀ ਪ੍ਰਸਿੱਧ ਅਸਥਾਨ ਹੈ, ਜਿੱਥੇ ਕਥਾਕੀਰਤਨ ਹੁੰਦਾ ਅਤੇ ਲੰਗਰ ਵਰਤਦਾ ਹੈ.


ਵੀਰ (ਯੋੱਧਾ) ਨੂੰ ਮਾਰਨ ਵਾਲਾ. वीरहन "ਸੁਰ ਬੀਰ ਬੀਰਹਾ ਭਲੇ." (ਵਿਚਿਤ੍ਰ) ੨. ਸੰਗ੍ਯਾ- ਤੀਰ. (ਸਨਾਮਾ) ੩. ਵਿਸ. ਜ਼ਹਿਰ. (ਸਨਾਮਾ) ੪. ਵਰੁਣ ਦੇਵਤਾ. (ਸਨਾਮਾ) ੫. ਮੀਮਾਂਸਾ ਅਨੁਸਾਰ ਉਹ ਆਦਮੀ, ਜਿਸ ਨੇ ਅਗਨਿਹੋਤ੍ਰ ਤ੍ਯਾਗ ਦਿੱਤਾ ਹੈ.


ਸੰਗ੍ਯਾ- ਯੁੱਧਭੂਮਿ. ਮੈਦਾਨੇਜੰਗ. ਵੀਰਕ੍ਸ਼ੇਤ੍ਰ.


ਦੇਖੋ, ਵੀਰਯ.


ਦੇਖੋ, ਬ੍ਰਿਜਨਾਦ.


ਸੰਗ੍ਯਾ- ਵੀਰ (ਯੋਧਿਆਂ) ਵਾਲੀ, ਸੈਨਾ. (ਸਨਾਮਾ)


ਸੰ. ਵੀਰਤਾ ਅਤੇ ਵੀਰਤ੍ਵ. ਸੰਗ੍ਯਾ- ਬਹਾਦੁਰੀ. ਯੋਧਾਪਨ. ਸ਼ੂਰਤ੍ਵ. ਦਿਲੇਰੀ. Bravery.