Meanings of Punjabi words starting from ਸ

ਸੰ. शिखण्डिन ਸ਼ਿਖੰਡਿਨ੍‌. ਵਿ- ਚੋਟੀ ਵਾਲਾ। ੨. ਸੰਗ੍ਯਾ- ਮੋਰ। ੩. ਫੰਘਾਂ ਵਾਲਾ ਤੀਰ। ੪. ਮੁਰਗਾ। ੫. ਵੇਲਿ. ਲਤਾ. "ਘਟੰਤ ਬਸੁਧਾ ਗਿਰਿ ਤਰੁ ਸਿਖੰਡੰ." (ਸਹਸ ਮਃ ੫) ੬. ਕਾਸ਼ੀ ਦੇ ਰਾਜੇ ਦੀ ਪੁਤ੍ਰੀ ਅੰਬਾ, ਜਿਸ ਨੂੰ ਭੀਸਮ- ਪਿਤਾਮਾ ਜਿੱਤਕੇ ਆਪਣੇ ਭਾਈ ਵਿਚਿਤ੍ਰਵੀਰਯ ਲਈ ਲਿਆਇਆ ਸੀ, ਪਰ ਅੰਬਾ ਨੇ ਉਸ ਨੂੰ ਵਰਨਾ ਨਾ ਚਾਹਿਆ ਕਿਉਂਕਿ ਉਹ ਸ਼ਾਲ੍ਵ ਨੂੰ ਮਨੋ ਪਤੀ ਧਾਰ ਚੁਕੀ ਸੀ. ਦੇਖੋ, ਅੰਬਾ.#ਅੰਬਾ ਨੇ ਬਿਨਾ ਪਤੀ ਦੁੱਖ ਵਿੱਚ ਉਮਰ ਵਿਤਾਈ. ਭੀਸਮ ਤੋਂ ਬਦਲਾ ਲੈਣ ਲਈ ਇਹ ਰਾਜਾ ਦ੍ਰੁਪਦ ਦੀ ਪੁਤ੍ਰੀ ਹੋਕੇ ਜਨਮੀ, ਅਰ ਇੱਕ ਯਕ੍ਸ਼੍‍ ਦੀ ਕ੍ਰਿਪਾ ਕਰਕੇ ਆਦਮੀ ਦੀ ਸ਼ਕਲ ਵਿੱਚ ਪਲਟੀ ਗਈ ਅਤੇ ਨਾਉਂ ਸ਼ਿਖੰਡੀ ਹੋਇਆ. ਜਦ ਕੁਰੁਛੇਤ੍ਰ ਦੇ ਜੰਗ ਵਿੱਚ ਭੀਸਮ ਅਰਜੁਨ ਦੇ ਮੁਕਾਬਲੇ ਆਇਆ ਤਦ ਸ਼ਿਖੰਡੀ ਅਰਜੁਨ ਦੇ ਅਗੇ ਆ ਖਲੋਤਾ. ਭੀਸਮ ਨੇ ਉਸ ਨੂੰ ਆਪਣੀ ਭਰਜਾਈ ਜਾਣਕੇ ਵਾਰ ਨਾ ਕੀਤਾ. ਇਤਨੇ ਵਿੱਚ ਅਰਜੁਨ ਨੇ ਭੀਸਮ ਨੂੰ ਤੀਰਾਂ ਨਾਲ ਪਰੋ ਦਿੱਤਾ. ਜਿਸ ਤੀਰ ਨਾਲ ਭੀਸਮਪਿਤਾਮਾ ਰਣ ਵਿੱਚ ਡਿੱਗਾ ਉਹ ਸ਼ਿਖੰਡੀ ਦਾ ਹੀ ਚਲਾਇਆ ਹੋਇਆ ਸੀ.


ਸਮਗ੍ਰ. ਸਭ. ਦੇਖੋ, ਸਗਰਾ. "ਜਿਨ ਸਿਗਰੀ ਯਹ ਸ੍ਰਿਸ੍ਟਿ ਉਪਾਈ." (ਚੌਬੀਸਾਵ) "ਕਾਂਪ ਸਮੁਦ੍ਰ ਉਠੇ ਸਿਗਰੇ." (ਚੰਡੀ ੧)


ਗਿੱਦੜ ਦੇਖੋ, ਸੰ. ਸ੍ਰਿਗਾਲ. ਫ਼ਾ. [شغال] ਅੰ. Jackal । ੨. ਵਸੁਦੇਵ ਦਾ ਪੁਤ੍ਰ, ਪੁੰਡ੍ਰ ਦੇਸ਼ ਦਾ ਰਾਜਾ, ਜਿਸ ਦਾ ਪ੍ਰਸਿੱਧ ਨਾਉਂ ਪੌਂਡ੍ਰਕ ਹੈ. ਦੇਖੋ, ਪਉਡਰੀਕ ਅਤੇ ਪੌਂਡ੍ਰਕ. "ਦੂਤ ਸਿਗਾਲ ਪਠ੍ਯੋ ਹਰਿ ਕਉ." (ਕ੍ਰਿਸਨਾਵ)


ਸੰ. सुज्ञाति ਸੁਗ੍ਯਾਤਿ. ਵਿ- ਨਜ਼ਦੀਕੀ ਰਿਸ਼ਤੇਦਾਰ. ਸਕੇ ਸੰਬੰਧੀ. "ਗਏ ਸਿਗੀਤ ਪੁਕਾਰੀ ਧਾਹ." (ਵਾਰ ਮਾਝ ਮਃ ੧)