Meanings of Punjabi words starting from ਸ

ਦੇਖੋ, ਸੀਚਾਨਾ. "ਚਿਰਿਅਨ ਸੇਵ ਸਿਚਾਨ ਤੇ ਕਰਵਾਈ ਕਰ ਦੀਨ." (ਨਾਪ੍ਰ) ਚਿੜੀਆਂ (ਗਰੀਬੀ ਵਾਲਿਆਂ) ਦੀ ਸੇਵਾ ਸੀਚਾਨੇ (ਜਾਲਿਮਾਂ) ਤੋਂ ਕਰਵਾਈ.


ਕ੍ਰਿ- ਸ- ਜਲ- ਹੋਣਾ. ਤਰ ਹੋਣਾ. "ਭਿਜਉ ਸਿਜਉ ਕੰਬਲੀ." (ਸ. ਕਬੀਰ) ਸੰ. ਸ੍ਵੇਦਨ. ਮੁੜ੍ਹਕਾ ਆਉਣਾ. ਪਸੀਨੇ ਸਹਿਤ ਹੋਣਾ.


ਅ਼. [سجدہ] ਸੰਗ੍ਯਾ- ਮੱਥਾ ਟੇਕਣਾ. ਨਮਸਕਾਰ, ਜੋ ਜਮੀਨ ਉੱਪਰ ਮਸਤਕ ਰੱਖਕੇ ਕੀਤੀ ਜਾਵੇ. "ਕਈ ਪਲਟ ਸੂਰ ਸਿਜਦਾ ਕਰਾਇ." (ਅਕਾਲ) ਕਈ ਸੂਰਜ ਨਿਕਲਣ ਵਾਲੀ ਦਿਸ਼ਾ ਤੋਂ ਮੁਖ ਫੇਰਕੇ (ਪੱਛਮ ਵੱਲ) ਸਿਜਦਾ ਕਰਦੇ ਹਨ.


ਵਿ- ਸੱਜਿਤ। ੨. ਸੁ- ਉਜ੍ਵਲ. ਨਿਰਮਲ. "ਸਿਜਲ ਸੁਭ ਭੇਖ ਹੀ." (ਸਲੋਹ) ਅ਼. [سنججل] ਸਿਜੰਜਲ ਸ਼ਬਦ ਦਾ ਅਰਥ ਹੈ ਸ਼ੀਸ਼ਾ, ਜੋ ਚਮਕਾਕੇ ਸ਼ੀਸ਼ੇ ਜੇਹੀ ਵਸਤੁ ਬਣਾਈ ਜਾਵੇ ਸੋ ਸਿਜਲ। ੩. ਅ਼. [سجل] ਸਿਜਿਲ. ਸੰਗ੍ਯਾ- ਜੱਜ ਦਾ ਰਜਿਸਟਰ (ਵਹੀ). ੪. ਇੱਕ ਫ਼ਰਿਸ਼ਤਾ ਜਿਸ ਪਾਸ ਖ਼ੁਦਾ ਦਾ ਰੋਜ਼ਾਨਾਮਚਾ ਰਹਿੰਦਾ ਹੈ.


ਦੇਖੋ, ਸੱਜਾ ਅਤੇ ਸੇਜਾ। ੨. ਗਿੱਲਾ. ਦੇਖੋ, ਸਿਜਣਾ.