Meanings of Punjabi words starting from ਅ

ਵਿ- ਸੁਵਨ (ਪੁਤ੍ਰ) ਰਹਿਤ. ਜਿਸ ਦੇ ਔਲਾਦ ਨਹੀਂ। ੨. ਸ੍ਵਯੰ ਬਿਨਾ. ਹੌਮੈ ਦਾ ਤ੍ਯਾਗੀ. ਨਿਰ- ਅਭਿਮਾਨ. "ਅਨਕਾਲ ਅਪਾਲ ਦਿਆਲ ਅਸੁਅੰ." (ਅਕਾਲ)


ਆਸ਼੍ਵਾਸਨ. ਦੇਖੋ, ਆਸਾਸਨ। ੨. ਅਸ਼੍ਵ- ਆਸਨ. ਘੋੜੇ ਦਾ ਤਹਿਰੂ। ੩. ਕਾਠੀ. ਚਾਰਜਾਮਾ.


ਅਸੁ (ਪ੍ਰਾਣ) ਹਰਤਾ, ਵੈਰੀ। ੨. ਯਮ। ੩. ਵਿਖ. ਜਹਿਰ.


ਸੰ. ਵਿ. ਅਪਵਿਤ੍ਰ. ਮਲੀਨ.


ਸੰਗ੍ਯਾ- ਅਸੁ (ਪ੍ਰਾਣ) ਦੇਣ ਵਾਲਾ ਅਮ੍ਰਿਤ. ਸੁਧਾ. (ਸਨਾਮਾ)


ਸੰਗ੍ਯਾ- ਅਸ਼੍ਵਦਾਨ. ਘੋੜਾ ਦਾਨ ਕਰਨਾ. "ਅਸੁਦਾਨ ਗਜਦਾਨ." (ਰਾਮ ਨਾਮਦੇਵ)


ਵਿ- ਬਿਨਾ ਸੁਧ. ਬੇਖ਼ਬਰ. ਬੇਹੋਸ਼। ੨. ਸੰ. अशुद्घ- ਅਸ਼ੁੱਧ. ਵਿ- ਅਪਵਿਤ੍ਰ. ਗੰਦਾ। ੩. ਗ਼ਲਤ. ਭੁੱਲ ਸਹਿਤ.