Meanings of Punjabi words starting from ਖ

ਦੇਖੋ, ਖਬਰ.


ਸੰਗ੍ਯਾ- ਦੂਤ. ਖਬਰ (ਸਮਾਚਾਰ) ਲੈ ਜਾਣ ਵਾਲਾ। ੨. ਚਿੱਠੀ. ਸਮਾਚਾਰਪਤ੍ਰਿਕਾ। ੩. ਦੇਖੋ, ਖ਼ਬਰ.


ਦੇਖੋ, ਖ਼ਬਰ.


ਦੂਰਵਾ. ਇੱਕ ਪ੍ਰਕਾਰ ਦਾ ਘਾਸ, ਜਿਸ ਦੀ ਸ਼ਾਖਾ (ਤਿੜ੍ਹ) ਬਹੁਤ ਲੰਮੀ ਹੁੰਦੀ ਹੈ. ਇਹ ਬਾਰਾਂ ਮਹੀਨੇ ਸਬਜ਼ ਰਹਿੰਦਾ ਹੈ, ਅਤੇ ਘੋੜਿਆਂ ਦੀ ਪਿਆਰੀ ਖ਼ੁਰਾਕ ਹੈ. ਬਾਗਾਂ ਵਿੱਚ ਹਰਿਆਵਲ ਲਈ ਅਤੇ ਗੇਂਦ ਖੇਡਣ ਦੇ ਮੈਦਾਨਾਂ ਵਿੱਚ ਖੱਬਲ ਲਾਇਆ ਜਾਂਦਾ ਹੈ. L. Cynozon Dactylon. ਇਸ ਦੀ ਜੜ ਦਾ ਰਸ ਜ਼ਖਮ ਦਾ ਅਤੇ ਬਵਾਸੀਰ ਦਾ ਲਹੂ ਬੰਦ ਕਰਦਾ ਹੈ. ਜਲੋਦਰ ਹਟਾਉਂਦਾ ਹੈ.