Meanings of Punjabi words starting from ਛ

ਕ੍ਰਿ- ਛਾਇਆ ਕਰਵਾਉਣਾ. ਛਤਵਾਉਣਾ. "ਕਾਪਹਿ ਛਾਨਿ ਛਵਾਈ ਹੋ?" (ਸੋਰ ਨਾਮਦੇਵ)

ਛੁਹਾਇਆ. ਸਪਰਸ਼ ਕੀਤਾ. "ਨਿਜ ਕਰ ਸੰਖ ਤਬੈ ਮੁਖ ਛ੍ਵਾਹਾ." (ਨਾਪ੍ਰ)

ਦੇਖੋ, ਛਬਿ.

ਕ੍ਰਿ. ਵਿ- ਛੁਹਕੇ. ਸਪਰਸ਼ ਕਰਕੇ। ੨. ਸੰਗ੍ਯਾ- ਸਪਰਸ਼. ਛੁਹਣਾ. "ਛ੍ਵੈ ਨ ਸਕੈ ਤਿਹ ਛਾਂਹ ਕੋ." (ਵਿਚਿਤ੍ਰ)

ਦੇਖੋ, ਛੌਹੀ.

ਸੰਗ੍ਯਾ- ਧਾਤੁ ਅਥਵਾ ਕਾਠ ਦਾ ਪਤਲਾ ਅਤੇ ਲੰਮਾ ਡੰਡਾ। ੨. ਬਰਛੇ ਨਿਸ਼ਾਨ ਆਦਿ ਦਾ ਡੰਡਾ, ਜਿਸ ਦੇ ਸਿਰਿਆਂ ਪੁਰੇ ਲੋਹੇ ਦੇ ਫਲ ਹੋਣ। ੩. ਪਸ਼ੂ ਦਾ ਖੁਰ. ਸੁੰਮ. "ਧੂੜ ਉਤਾਹਾਂ ਘਾਲੀ ਛੜੀਂ ਤੁਰੰਗਮਾ." (ਚੰਡੀ ੩) ੪. ਪਸ਼ੂ ਦੀ ਲੱਤ। ੫. ਪਸ਼ੂ ਦੀ ਲੱਤ ਦਾ ਪ੍ਰਹਾਰ। ੬. ਦੇਖੋ, ਛੜਨਾ.

ਕ੍ਰਿ- ਪਛਾੜਨਾ. ਕੁੱਟਣਾ। ੨. ਨਿਖੇਰਨਾ। ੩. ਛਿਲਕਾ ਲਾਹੁਣ ਲਈ ਧਾਨ ਜੌਂ ਆਦਿ ਨੂੰ ਉਖਲੀ ਵਿੱਚ ਮੂਹਲੇ ਨਾਲ ਕੁੱਟਣਾ.