Meanings of Punjabi words starting from ਡ

ਸਿੰਧੀ. ਡਿਸੰਦੋ. ਦੇਖੰਦੋ. "ਪਿਰੀ ਡਿਖੰਦੋ ਤਾ ਜੀਵਸਾ." (ਵਾਰ ਮਾਰੂ ੨. ਮਃ ੫)


ਦੇਖੋ, ਡਿਗਣਾ। ੨. ਸੰ. ਨ੍ਰਿਗ (नृग) ਭਾਗਵਤ ਅਨੁਸਾਰ ਇਕ੍ਸ਼੍‌ਵਾਕੁ ਵੰਸ਼ੀ ਇੱਕ ਪ੍ਰਤਾਪੀ ਰਾਜਾ, ਜਿਸ ਨੇ ਪਯੋਸ੍ਣੀ ਨਦੀ ਦੇ ਕਿਨਾਰੇ ਅਨੇਕ ਜੱਗ ਕੀਤੇ. ਇਸ ਦੀ ਦਾਨ ਕੀਤੀ ਗਊ ਇੱਕ ਵਾਰ ਮੁੜ ਇਸ ਦੇ ਵੱਗ ਵਿੱਚ ਆਗਈ ਅਤੇ ਉਹ ਦੁਬਾਰਾ ਦਾਨ ਕੀਤੀ ਗਈ. ਜਿਸ ਬ੍ਰਾਹਮਣ ਨੂੰ ਪਹਿਲੀ ਵਾਰ ਦਾਨ ਵਿੱਚ ਗਊ ਮਿਲੀ ਸੀ ਉਸ ਨੇ ਨ੍ਰਿਗ ਨੂੰ ਸ੍ਰਾਪ ਦਿੱਤਾ ਕਿ ਤੂੰ ਕਿਰਲਾ ਹੋਜਾ. ਇਸ ਕਿਰਲੇ ਦਾ ਕ੍ਰਿਸਨ ਜੀ ਨੇ ਉੱਧਾਰ ਕੀਤਾ. "ਏਕ ਭੂਪ ਛਤ੍ਰੀ ਡਿਗ ਨਾਮਾ." (ਕ੍ਰਿਸਨਾਵ) ਦੇਖੋ, ਨ੍ਰਿਗ.


ਕ੍ਰਿ- ਗਿਰਨਾ. ਪਤਨ ਹੋਣਾ. "ਡਿਗੈ ਨ ਡੋਲੈ. ਕਤਹੂ ਧਾਵੈ." (ਰਾਮ ਮਃ ੫)


ਅੰ. (degree) ਸੰਗ੍ਯਾ- ਪਦਵੀ. ਰੁਤਬਾ। ੨. ਦਰਜਾ। ੩. ਪਰੀਕ੍ਸ਼ਾ ਵਿੱਚ ਉੱਤੀਰਣ (ਪਾਸ) ਹੋਏ ਨੂੰ ਮਿਲੀ ਹੋਈ ਪਦਵੀ।#੪. Decree. ਅ਼ਦਾਲਤ ਦਾ ਉਹ ਫ਼ੈਸਲਾ ਜਿਸ ਦ੍ਵਾਰਾ ਇੱਕ ਫ਼ਰੀਕ਼ ਨੂੰ ਕੋਈ ਸ੍ਵਤ੍ਵ ਅਥਵਾ ਅਧਿਕਾਰ ਪ੍ਰਾਪਤ ਹੋਵੇ.