Meanings of Punjabi words starting from ਤ

ਸੰਗ੍ਯਾ- ਤਣੀਦਾਰ ਲਿੰਗੋਟ। ੨. ਚੋਲੀ। ੩. ਲੜਕੀਆਂ ਦਾ ਨੰਗੇਜ ਢਕਣ ਵਾਲਾ ਤਣੀਦਾਰ ਵਸਤ੍ਰ.


ਕ੍ਰਿ- ਵਿਆਹ ਸਮੇਂ ਦੀ ਇੱਕ ਹਿੰਦੂ ਰਸਮ. ਲਾੜੀ ਦੇ ਘਰ ਅੱਗੇ ਬੰਨ੍ਹੀ ਹੋਈ ਮੰਗਲਡੋਰੀ ਨੂੰ ਦੁਲਹਾ ਘੋੜੀ ਪੁਰ ਚੜ੍ਹਕੇ ਛੁਁਹਦਾ ਹੈ.


ਕ੍ਰਿ- ਆਨੰਦ ਅਥਵਾ ਕ੍ਰੋਧ ਨਾਲ ਸ਼ਰੀਰ ਦਾ ਅਜੇਹਾ ਫੁੱਲਣਾ ਕਿ ਜਾਮੇ ਦੀ ਤਣੀਆਂ ਟੁੱਟ ਜਾਣ. "ਮਹਾਂ ਕ੍ਰੋਧ ਉਠ੍ਯੋ ਤਣੀ ਤੋੜ ਤਾੜੰ." (ਗ੍ਯਾਨ)


ਸੰ. तत. ਸੰਗ੍ਯਾ- ਬ੍ਰਹਮ. ਕਰਤਾਰ। ੨. ਸਰਵ- ਉਸ. "ਤਤ ਆਸ੍ਰਯੰ ਨਾਨਕ." (ਸਹਸ ਮਃ ੫) ੩. ਸੰ. तत. ਸੰਗ੍ਯਾ- ਧ ਵਿਸ੍ਤਾਰ. ਫੈਲਾਉ। ੪. ਤਾਰਦਾਰ ਵਾਜਾ. "ਤਤੰ ਵੀਣਾਦਿਕੰ ਵਾਦ੍ਯੰ." (ਅਮਰਕੋਸ਼) ਦੇਖੋ, ਪੰਚ ਸਬਦ। ੫. ਪੌਣ. ਵਾਯੁ। ੬. ਪਿਤਾ। ੭. ਪੁਤ੍ਰ। ੮. ਤਪ੍ਤ (ਤੱਤੇ) ਲਈ ਭੀ ਤਤ ਸ਼ਬਦ ਆਇਆ ਹੈ. "ਬਾਰਿ ਭਯੋ ਤਤ." (ਕ੍ਰਿਸਨਾਵ) ੯. ਤਤ੍ਵ ਲਈ ਭੀ ਤਤ ਸ਼ਬਦ ਹੈ. "ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ." (ਸ੍ਰੀ ਮਃ ੫) ਤਤ੍ਵਦਰਸ਼ੀ ਅਤੇ ਸਮਦਰਸ਼ੀ ਕਰੋੜਾਂ ਮੱਧੇ ਕੋਈ ਹੈ. ਦੇਖੋ, ਤਤੁ। ੧੦. ਤਤ੍ਵ. ਭੂਤ. ਅਨਾਸਰ. "ਪਾਂਚ ਤਤ ਕੋ ਤਨ ਰਚਿਓ." (ਸਃ ਮਃ ੯) ੧੧. ਕ੍ਰਿ. ਵਿ- ਤਤ੍ਰ. ਵਹਾਂ. ਓਥੇ. "ਜਤ੍ਰ ਜਾਉ ਤਤ ਬੀਠਲੁ ਭੈਲਾ." (ਆਸਾ ਨਾਮਦੇਵ) "ਜਤਕਤ ਪੇਖਉ ਤਤ ਤਤ ਤੁਮਹੀ." (ਗਉ ਮਃ ੫) ੧੨. ਤਤਕਾਲ ਦਾ ਸੰਖੇਪ. ਫ਼ੌਰਨ. ਤੁਰੰਤ. "ਹੋਇ ਗਇਆ ਤਤ ਛਾਰ." (ਧਨਾ ਮਃ ੫)


ਦੇਖੋ, ਤਤੁ। ੨. ਵਿ- ਤਤ (ਪੌਣ) ਰੂਪ. ਹਵਾ ਜੇਹਾ ਚਾਲਾਕ. "ਚੜ੍ਯੋ ਤੱਤ ਤਾਜੀ." (ਪਾਰਸਾਵ)


ਦੇਖੋ, ਤਤੁ। ੨. ਵਿ- ਤਤ (ਪੌਣ) ਰੂਪ. ਹਵਾ ਜੇਹਾ ਚਾਲਾਕ. "ਚੜ੍ਯੋ ਤੱਤ ਤਾਜੀ." (ਪਾਰਸਾਵ)


ਸੰਗ੍ਯਾ- ਤਤ੍ਵਸਮਾਧਿ. ਗੁਰਮਤ ਅਨੁਸਾਰ ਨਾਮਅਭ੍ਯਾਸ ਦ੍ਵਾਰਾ ਵਾਹਗੁਰੂ ਵਿੱਚ ਲਿਵ ਦਾ ਲਗਣਾ. ਸਹਜਸਮਾਧਿ.


ਵਿ- ਤਤ (ਵਾਜੇ) ਜੇਹਾ. ਵਾਜੇ ਸਦ੍ਰਿਸ਼. "ਜਾਕੈ ਘਰਿ ਈਸਰੁ ਬਾਵਲਾ ਜਗਤਗੁਰੂ, ਤਤ ਸਾਰਖਾ ਗਿਆਨੁ ਭਾਖੀਲੇ." (ਮਲਾ ਨਾਮਦੇਵ) ਸ਼ਿਵ ਆਪ ਕੁਝ ਗ੍ਯਾਨ ਨਹੀਂ ਆਖਦਾ, ਕਿੰਤੂ ਵਾਜੇ ਵਾਂਙ ਬਜਾਇਆ ਬੋਲਦਾ ਹੈ.


ਕ੍ਰਿ. ਵਿ- ਤੈਸੇ. "ਤਤਹ ਕੁਟੰਬ ਮੋਹ ਮਿਥ੍ਯਾ." (ਸਹਸ ਮਃ ੫) ੨. ਤਤ੍ਰ. ਵਹਾਂ. ਤਤ੍ਰ ਹੀ. "ਜਤਹ ਕਤਹ ਤਤਹ." (ਸਹਸ ਮਃ ੫)