Meanings of Punjabi words starting from ਨ

ਸੰ. ਸੰਗ੍ਯਾ- ਨਗ- ਇੰਦ੍ਰ. ਨਗਰਾਜ. ਪਰਬਤਾਂ ਦਾ ਰਾਜਾ ਹਿਮਾਲਯ। ੨. ਸੁਮੇਰੁ। ੩. ਪਹਾੜ ਦਾ ਰਾਜਾ.


ਦੇਖੋ, ਨਿਗੋਡਾ ਨਿਗੋਡੀ.


ਰਾਜਪੂਤਾਨੇ ਵਿੱਚ ਰਿਆਸਤ ਜੋਧਪੁਰ ਦੇ ਇ਼ਲਾਕ਼ੇ ਇੱਕ ਨਗਰ. ਇੱਥੋਂ ਦੋ ਬਲਦ (ਬੈਲ) ਬਹੁਤ ਸੁੰਦਰ ਅਤੇ ਕੱਦਾਵਰ ਹੁੰਦੇ ਹਨ, ਜੋ ਰਥ ਗੱਡੇ ਆਦਿਕ ਖਿੱਚਣ ਲਈ ਪ੍ਰਸਿੱਧ ਹਨ.


ਵਿ- ਨਗੌਰ ਦਾ. ਦੇਖੋ, ਨਗੌਰ। ੨. ਸੰਗ੍ਯਾ- ਗੁਰੂ ਅਮਰਦੇਵ ਦਾ ਇੱਕ ਪ੍ਰੇਮੀ ਸਿੱਖ.