Meanings of Punjabi words starting from ਫ

ਸੰ. ਸੰਗ੍ਯਾ- ਤਖਤਾ. ਪੱਟੀ। ੨. ਪਤ੍ਰਾ. ਵਰਕ। ੩. ਹਥੇਲੀ. ਕਰਤਲ। ੪. ਫਲ. ਮੇਵਾ। ੫. ਨਤੀਜਾ. ਫਲ। ੬. ਲਾਭ। ੭. ਅ਼. [فلک] ਆਕਾਸ਼। ੮. ਸ੍ਵਰਗ. ਬਹਿਸ਼੍ਤ.


ਫਲੇਗਾ। ੨. ਦੇਖੋ, ਫਲਗੂ.


ਸੰ. ਫਾਲ੍‌ਗੁਨ ਵਿ- ਲਾਲਰੰਗਾ। ੨. ਸੰਗ੍ਯਾ- ਅਰਜੁਨ. ਕੁੰਤੀ ਦਾ ਛੋਟਾ ਪੁਤ੍ਰ। ੩. ਫੱਗੁਣ ਦਾ ਮਹੀਨਾ, ਜਿਸ ਦੀ ਪੂਰਣਮਾਸੀ ਨੂੰ ਚੰਦ੍ਰਮਾ, ਪੂਰਵਾਫਾਲਗੁਨੀ ਅਥਵਾ ਉੱਤਰਾ ਫਾਲਗੁਣੀ ਨਛਤ੍ਰ ਵਿੱਚ ਉਦੇ ਹੋਵੇ.


ਫੱਗੁਣ ਵਿੱਚ "ਫਲਗੁਣਿ ਨਿਤ ਸਲਾਹੀਐ." (ਮਾਝ ਬਾਰਹਮਾਹਾ)


ਫੱਗੁਣ. ਦੇਖੋ, ਫਲਗੁਣ.


ਫੱਗੁਣ ਵਿੱਚ "ਫਲਗੁਨਿ ਮਨਿ ਰਹਸੀ ਪ੍ਰੇਮੁ ਸੁਭਾਇਆ." (ਤੁਖਾ ਬਾਰਹਮਾਹਾ)