Meanings of Punjabi words starting from ਬ

ਸੰਗ੍ਯਾ- ਦੇਖੋ, ਬਕਣਾ. ਵ੍ਰਿਥਾ ਬੋਲਣਾ. ਬਹੁਤ ਬਕਣਾ. ਬਹੁਵਾਦ। ੨. ਝਗੜਾ.


ਸੰ. वग्वन. ਵਗ੍ਵਨ. ਵਿ- ਬਹੁਵਾਦੀ. ਬਹੁਤ ਬੋਲਣ ਵਾਲਾ.


ਸੰਗ੍ਯਾ- ਸ਼ੋਰ ਮਚਾਉਣ ਦੀ ਕ੍ਰਿਯਾ. ਰੌਲਾ ਪਾਉਣ ਦੀ ਬਾਣ. "ਮੌਨਬ੍ਰਤ ਗਹੇ ਜੈਸੇ ਊਖ ਮੇ ਪਯੂਖਰਸ, ਬਾਂਸ ਬਕਬਾਨੀ ਕੈ ਸੁਗੰਧਤਾ ਨ." (ਭਾਗੁ ਕ)


ਅ਼. [بقر] ਸੰਗ੍ਯਾ- ਚੀਰਨ ਦੀ ਕ੍ਰਿਯਾ। ੨. ਲੋਕਾਂ ਦੇ ਹਿਤ ਦੀ ਅਰਦਾਸ। ੩. ਬੈਲ। ੪. ਗਊ। ੫. ਦੇਖੋ, ਬਿਕਰ.


ਫ਼ਾ. [بکرجان] ਬਿਕਰਜਾਂ. ਕੁਆਰੀ ਜਾਨ। ੨. ਪਵਿਤ੍ਰ ਜਾਨ। ੩. ਜਾਨ ਦਾ ਮੋਤੀ.