Meanings of Punjabi words starting from ਮ

ਸੰ. महापुरुष. ਵਡਾ ਆਦਮੀ। ੨. ਨੇਕ ਆਦਮੀ. ਉੱਚੇ ਆਚਾਰ ਵਾਲਾ ਪੁਰੁਸ. "ਸਤਿਗੁਰੁ ਸੇਵਹਿ. ਸੇ ਮਹਾਪੁਰਖ ਸੰਸਾਰੇ." (ਗਉ ਮਃ ੩) ੩. ਪਾਰਬ੍ਰਹਮ ਕਰਤਾਰ. "ਮਹਾਪੁਰਖ ਕਾਹੂ ਨ ਪਛਾਨਾ." (ਵਿਚਿਤ੍ਰ) "ਇਹੁ ਬਾਣੀ ਮਹਾਪੁਰਖ ਕੀ." (ਓਅੰਕਾਰ) ੪. ਸਤਿਗੁਰੂ ਨਾਨਕਦੇਵ. "ਹਰਿ, ਮਹਾਪੁਰਖ ਗੁਰੁ ਮੇਲਹੁ." (ਜੈਤ ਮਃ ੪)


ਵਡਾ ਆਨੰਦ. ਪਰਮ ਆਨੰਦ। ੨. ਦੇਵਤਾ ਨੂੰ ਅਰਪਿਆ ਹੋਇਆ ਖਾਣ ਯੋਗ੍ਯ ਪਦਾਰਥ। ੩. ਕੜਾਹ ਪ੍ਰਸਾਦ ਜੋ ਅਕਾਲ ਨੂੰ ਅਰਪਨ ਕੀਤਾ ਜਾਂਦਾ ਹੈ. "ਏਕ ਮਿਸਟਾਨ ਪਾਨ ਲਾਵਤ ਮਹਾਪ੍ਰਸਾਦ, ਏਕ ਗੁਰਪੁਰਬ ਕੈ ਸਿੱਖਨ ਬੁਲਾਵਹੀ." (ਭਾਗੁ ਕ) ੪. ਝਟਕੇ ਦਾ ਮਾਸ. "ਸੱਤ ਸ੍ਰੀ ਅਕਾਲ" (ਕਹਿਕੇ ਝਟਕਾ ਕੀਤੇ ਜੀਵ ਦਾ ਮਾਸ.


ਮਹਾਦਾਨ. ਰਾਹੁ ਅਤੇ ਸ਼ਨੀ ਦਾ ਦਾਨ. ਗ੍ਰਹਣ ਦਾ ਦਾਨ.


ਉਹ ਅਕ੍ਸ਼੍‍ਰ, ਜਿਸ ਦੇ ਉੱਚਾਰਣ ਵਿੱਚ ਪ੍ਰਾਣ ਪਵਨ ਦਾ ਜਾਦਾ ਵਰਤਾਉ ਹੋਵੇ. ਦੇਖੋ, ਅਲਪਪ੍ਰਾਣ.


ਅ਼. [مہباب] ਵਿ- ਡਰਾਉਣਾ. ਭਯੰਕਰ.


ਦੇਖੋ, ਸੇਉ ੫.


ਵਿ- ਵਡੇ ਜ਼ੋਰ ਵਾਲਾ. ਅਤਿ ਬਲੀ. "ਗਾਵਹਿ ਜੋਧ ਮਹਾਬਲ ਸੂਰਾ." (ਜਪੁ) ੨. ਸੰਗ੍ਯਾ- ਪਵਨ. ਵਾਯੁ.


ਦੇਖੋ, ਮਹਾਬਲ ੧. "ਪੰਜੇ ਬਧੇ ਮਹਾ ਬਲੀ." (ਵਾਰ ਬਸੰ)


ਵਿ- ਲੰਮੀ ਬਾਹਾਂ ਵਾਲਾ। ੨. ਸੰਗ੍ਯਾ- ਵਿਸਨੁ। ੩. ਰਾਵਣ, ਜਿਸ ਦੀਆਂ ਵੀਹ ਬਾਹਾਂ ਲਿਖੀਆਂ ਹਨ. "ਭੌ ਭਯਾ ਭਭੀਖਣੇ ਨੂੰ ਲੰਕਾਗੜ੍ਹ ਵੱਸਣੇ ਦਾ, ਫੇਰ ਅਸਵਾਰੀ ਆਂਵਦੀਏ ਮਹਾਬਾਹੁ ਦੀ." (ਕਵਿ ੫੨)


ਮਹਾ ਬਾਲਾ. ਲਕ੍ਸ਼੍‍ਮੀ. ਮਾਯਾ. "ਮੁਹੱਯਾ ਮਹਾਬਾਲ ਕੇ." (ਅਕਾਲ) ਮਾਯਾ ਦੇ ਮੋਹਨ ਕਰੈਯਾ (ਕਰਨ ਵਾਲੇ).


ਮਹਾਵਿਕਟ. ਬਹੁਤ ਫੈਲਿਆ ਹੋਇਆ। ੨. ਬਹੁਤ ਭਯਾਨਕ। ੩. ਬਹੁਤ ਬੁਰਾ। ੪. ਅਤਿ ਬਿਖੜਾ.