Meanings of Punjabi words starting from ਲ

ਸੰ. ਰੱਜੂ. ਸੰਗ੍ਯਾ- ਰੱਸੀ। ੨. ਸੰ. ਲੱਜਾ. ਸ਼ਰਮ. ਹ਼ਯਾ. "ਸਚੇ ਨਾਮ ਵਿਣੁ ਕਿਸੈ ਨ ਰਹੀਆ ਲਜ." (ਵਾਰ ਗੂਜ ੨. ਮਃ ੫) ੩. ਸੰ. लज. ਧਾ- ਤਲਨਾ (ਭੁੰਨਣਾ), ਸ਼ਰਮ ਕਰਨਾ, ਅਪਮਾਨ ਕਰਨਾ, ਲੁਕੋਣਾ.


ਕ੍ਰਿ- ਲਜਾਵਾਨ ਹੋਣਾ. ਸ਼ਰਮਿੰਦਾ ਹੋਣਾ। ੨. ਹ਼ਯਾ ਨੂੰ ਲੱਜਾ ਨੂੰ. "ਲੱਜਣੋ ਤਜਤੰ ਨਰੰ." (ਕਲਕੀ)


ਅ਼. [لّزت] ਲੱਜਤ. ਸੰਗ੍ਯਾ- ਰਸ. ਸੁਆਦ। ੨. ਰਸ ਭੋਗਣ ਦਾ ਆਨੰਦ.


ਲੱਜਾ ਅਤੇ ਪ੍ਰਤਿਸ੍ਟਾ. "ਨਾਨਕ ਕੀ ਲਜ- ਪਾਤਿ ਗੁਰੂ ਹੈ." (ਗਉ ਮਃ ੪)