Meanings of Punjabi words starting from ਸ਼

ਅ਼. [شاکر] ਵਿ- ਸ਼ੁਕਰ ਕਰਨ ਵਾਲਾ। ੨. ਕ੍ਰਿਤਗ੍ਯ ਉਪਕਾਰ ਮੰਨਣ ਵਾਲਾ.


ਸੰਗਯਾ- ਸ਼ਾਖਾ (ਗੋਤ੍ਰ ਅਤੇ ਵੰਸ਼ਾਵਲੀ) ਦਾ ਉੱਚਾਰਣ. ਵਿਆਹ ਆਦਿਕ ਸਮਿਆਂ ਤੇ ਵੰਸ਼ ਦਾ ਸਿਲਸਿਲਾ ਇਸ ਲਈ ਦੱਸਿਆ ਜਾਂਦਾ ਹੈ ਕਿ ਸਭ ਲੋਕ ਕੁਲ ਤੋਂ ਜਾਣੂ ਹੋ ਜਾਣ. "ਸਾਖੋਚਾਰ ਉਚਾਰਨ ਕੀਨਸ." (ਗੁਪ੍ਰਸੂ)


ਫ਼ਾ. [شاگرد] ਸੰਗ੍ਯਾ- ਸ਼ਾਹ ਦੇ ਗਿਰਦ ਫਿਰਨ ਵਾਲਾ. ਬਾਦਸ਼ਾਹ ਦਾ ਨਫਰ। ੨. ਸਾਧੁ ਦਾ ਸੇਵਕ. ਚੇਲਾ। ੩. ਵਿਦ੍ਯਾਰਥੀ.