nan
ਸੰਗ੍ਯਾ- ਸ਼ਕਟ (ਗੱਡੇ) ਉੱਤੇ ਰੱਖੀ ਤੋਪ. ਅਰਥਾਤ ਪਹੀਏਦਾਰ ਤਖ਼ਤੇ ਉੱਪਰ ਜੜੀ ਹੋਈ ਤੋਪ। ੨. ਤੋਪ ਦੀ ਗੱਡੀ. Gun- carriage.
ਸੰਗ੍ਯਾ- ਸ਼ਕਟ (ਗੱਡਿਆਂ) ਵਾਲੀ ਸੈਨਾ, ਅਰਥਾਤ ਜਿਸ ਨਾਲ ਸਾਮਾਨ ਦੇ ਗੱਡੇ ਰਹਿੰਦੇ ਹੋਣ. (ਸਨਾਮਾ).
nan
ਦੇਖੋ, ਸਕਟ.
ਸੰ. ਸ਼ਕਟ- ਅਸੁਰ. ਗੱਡੇ ਦੀ ਸ਼ਕਲ ਦਾ ਇੱਕ ਦੈਤ. ਇੱਕ ਕੰਸ ਦਾ ਭੇਜਿਆ ਕ੍ਰਿਸਨ ਜੀ ਨੂੰ ਮਾਰਨ ਲਈ ਆਇਆ ਸੀ ਅਤੇ ਕ੍ਰਿਸਨ ਜੀ ਤੋਂ ਮਾਰਿਆ ਗਿਆ. "ਪ੍ਰਿਥਮ ਪੂਤਨਾ ਹਨੀ ਬਹੁਰ ਸਕਟਾਸੁਰ ਖੰਡ੍ਯੋ." (ਕ੍ਰਿਸਨਾਵ) ਦੇਖੋ, ਇਸ ਦੀ ਕਥਾ ਭਾਗਵਤ ਦੇ ਦਸਵੇਂ ਸਕੰਧ ਦੇ ੫੦ਵੇਂ ਅਧ੍ਯਾਯ ਵਿੱਚ.
nan
ਦੇਖੋ, ਸਕ। ੨. ਕ੍ਰਿ- ਸ਼ਕਤਿ ਸਹਿਤ ਹੋਣਾ. ਸਮਰਥ ਹੋਣਾ. ਕਿਸੇ ਕੰਮ ਦੇ ਕਰਨ ਦੀ ਸ਼ਕਤੀ ਰੱਖਣੀ. ਸਕਨਾ. "ਮੋਨਿ ਜਨ ਗਹਿ ਨ ਸਕਾਹਿ ਗਤਾ." (ਗੂਜ ਮਃ ੫) "ਸਤਿਗੁਰ ਕਾ ਫੁਰਮਾਇਆ ਮੰਨਿ ਨ ਸਕੀ." (ਸਵਾ ਮਃ ੪)
ਸੰ ਸਕ੍ਤ. ਵਿ- ਲਗਿਆ ਹੋਇਆ. ਸੰਬੰਧਿਤ। ੨. ਸੰ. ਸ਼ਕ੍ਤ. ਸ਼ਕਤਿ ਵਾਲਾ. ਤਾਕਤਵਰ. "ਹਰਿ ਸਕਤ ਸਰਨ ਸਮਰਥ ਨਾਨਕ." (ਕੇਦਾ ਮਃ ੫)
ਵਿ- ਸ਼ਕ੍ਤਿ (ਬਰਛੀ) ਧਾਰਨ ਵਾਲੀ. "ਨਮੋ ਸਕਤਣੀ ਸੂਲਣੀ." (ਚੰਡੀ ੨)