Meanings of Punjabi words starting from ਸ

ਕ੍ਰਿ- ਕਾਰਜ ਦੀ ਸਿੱਧੀ ਕਰਨੀ. ਪ੍ਰਯੋਜਨ ਸਿੱਧ ਕਰਨਾ. ਕਾਮਯਾਬੀ ਹਾਸਿਲ ਕਰਨੀ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਵਿਣੁ ਮਨ ਮਾਰੇ ਕੋਇ ਨ ਸਿਝਈ." (ਵਾਰ ਸੋਰ ਮਃ ੩) "ਪਰਸਤ ਪੈਰ ਸਿਝਤ ਤੇ ਸੁਆਮੀ." (ਰਾਮ ਮਃ ੧) "ਏਕਹਿ ਚੋਟ ਸਿਝਾਇਆ." (ਭੈਰ ਕਬੀਰ) "ਬੁਰਾ ਕਰੈ ਸੁ ਕੇਹਾ ਸਿਝੈ?" (ਸਵਾ ਮਃ ੩)


ਸੰਗ੍ਯਾ- ਸੁਗ੍ਯਾਨ. ਪਛਾਣ. ਪਹਿਚਾਨ. ਵਾਕਫ਼ੀਯਤ. "ਅਵਰ ਸਿਞਾਣ ਨ ਕਰੀ." (ਟੋਡੀ ਮਃ ੫) "ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ." (ਵਾਰ ਆਸਾ)


ਦੇਖੋ, ਸਿਞਾਣ. "ਜਿਨੀ ਸਿਞਾਤਾ ਸਾਈ." (ਸਵਾ ਮਃ ੫) ਜਿਨ੍ਹਾਂ ਪਛਾਣਿਆ (ਜਾਣਿਆ) ਸ੍ਵਾਮੀ.


ਵਿ- ਸੁਗ੍ਯਾਤਾ. ਸੁਜਾਨ. ਪਛਾਣੂ. ਜਾਣੂ. "ਜਹਾ ਪੰਥਿ ਤੇਰਾ ਕੋ ਨ ਸਿਞਾਨੂ." (ਸੁਖਮਨੀ)


ਪਛਾਣੇ ਜਾਣਗੇ. ਦੇਖੋ, ਸਿਞਾਪਨ.


ਸੰ. संज्ञायन ਸੰਗ੍ਯਾਪਨ. ਸੰਗ੍ਯਾ- ਚੰਗੀ ਤਰਾਂ ਜਣਾਉਣਾ. ਬਖੂਬੀ ਮਲੂਮ ਕਰਾਉਣਾ. "ਅਗੈ ਗਏ ਸਿਞਾਪਸਨਿ." (ਸਃ ਫਰੀਦ) "ਨਾਨਕ ਸਚਘਰੁ ਸਬਦਿ ਸਿਞਾਪੈ." (ਗਉ ਛੰਤ ਮਃ ੧)


ਵਿ- ਜਾਣਿਆ ਹੋਇਆ. ਦੇਖੋ, ਸਿਞਾਪਨ.