Meanings of Punjabi words starting from ਅ

ਸੰ. ਔਸਧ. ਸੰਗ੍ਯਾ- ਦਵਾ. ਰੋਗ ਦੂਰ ਕਰਨ ਦੀ ਵਸਤੁ. ਦਾਰੂ. ਦੇਖੋ, ਅਉਖਦ. "ਹਰਿਹਰਿ ਨਾਮੁ ਅਵਖਦੁ ਮੁਖਿ ਪਾਇਆ." (ਸੋਰ ਮਃ ੫) "ਅਵਖਧ ਸਭੇ ਕੀਤਿਅਨ, ਨਿੰਦਕ ਕਾ ਦਾਰੂ ਨਾਹਿ." (ਵਾਰ ਗਉ ੧. ਮਃ ੫) "ਰੋਗ ਮਿਟੈ ਹਰਿਅਵਖਧੁ ਲਾਇ." (ਸੁਖਮਨੀ)


ਦੇਖੋ, ਅਵਗੁਣ. "ਗੁਣਹ ਵਸਿ ਅਵਗਣ ਨਸੈ." (ਆਸਾ ਛੰਤ ਮਃ ੧) ੨. ਸੰ. ਅਪਮਾਨ (ਅਨਾਦਰ) ਕਰਨਾ.


ਕ੍ਰਿ. ਵਿ- ਅਵਗੁਣ (ਔਗੁਣ) ਕਰਕੇ. ਔਗੁਣਾਂ. ਨਾਲ. "ਅਵਗਣਿ ਮੁਠੇ ਚੋਟਾ ਖਾਹੀ." (ਆਸਾ ਮਃ ੩)


ਵਿ- ਅਵਗੁਣਾਂ (ਔਗੁਣਾਂ) ਵਾਲੀ. ਦੋਸਾਂ ਦੇ ਧਾਰਨ ਵਾਲੀ. "ਕਾਮਣਿ ਕਾਮਿ ਨ ਆਵਈ ਖੋਟੀ ਅਵਗਣਿਆਰਿ." (ਸ੍ਰੀ ਅਃ ਮਃ ੧) ੨. ਅਪਮਾਨ ਕਰਨ ਵਾਲੀ. ਦੇਖੋ, ਅਵਗਣ ੨.


ਸੰ. ਵਿ- ਜਾਣਿਆ ਹੋਇਆ. ਗ੍ਯਾਤ। ੨. ਡਿਗਿਆ ਹੋਇਆ. ਪਤਿਤ। ੩. ਸੰ. ਅਵਿਗਤ. ਵਿ- ਜੋ ਜਾਣਿਆ ਨਾ ਜਾਵੇ. ਅਗ੍ਯਾਤ. "ਵਾਹਗੁਰੂ ਜੋ ਅਵਗਤ ਹੈ ਉਸ ਦੀ ਗਤਿ ਸ਼ਬਦ ਕਰ ਲਖਦੇ ਹੈਨ." (ਜਸਭਾਮ). "ਅਵਗਤ ਲੀਲਾ ਸਤਿਗੁਰੁ ਕੇਰੀ." (ਗੁਪ੍ਰਸੂ) ੪. ਜੋ ਨਾਸ਼ ਨਾ ਹੋਵੇ. ਨਿੱਤ। ੫. ਸੰ. ਅਵ੍ਯਕ੍ਤ. ਵ੍ਯਕ੍ਤਿ ਰਹਿਤ. ਨਿਰਾਕਾਰ. ਅਗੋਚਰ। ੬. ਸੰਗ੍ਯਾ- ਕਾਮਦੇਵ. ਅਨੰਗ।੭ ਪਾਰਬ੍ਰਹਮ. ਕਰਤਾਰ। ੮. ਜੀਵਾਤਮਾ.


ਸੰ. ਸੰਗ੍ਯਾ- ਬੁੱਧਿ. ਸਮਝ। ੨. ਉਤਰਾਉ. ਲਹਾਉ। "ਤੇਰੀ ਗਤਿ ਅਵਗਤਿ ਨਹੀਂ ਜਾਣੀਐ." (ਬਸੰ ਮਃ ੧) ਤੇਰੀ ਚੜਾਉ ਲਹਾਉ ਦੀ ਹਾਲਤ ਜਾਣੀ ਨਹੀਂ ਜਾਂਦੀ। ੩. ਨੀਚ ਗਤਿ.


ਅਵ੍ਯਕ੍ਤ ਦੀ ਬਾਣੀ. ਨਿਰਾਕਾਰ ਪ੍ਰਭੁ ਦੀ ਅਨਾਹਤ ਬਾਣੀ। ੨. ਚਿੱਤ ਦੀ ਵ੍ਰਿੱਤਿ ਨਾਲ ਸਿਮਰਣ ਕੀਤੀ ਅਕਾਲੀ ਬਾਣੀ. "ਅਵਗਤਿ ਬਾਣਿ ਛੋਡਿ ਮ੍ਰਿਤਮੰਡਲਿ ਤਉ ਪਾਛੇ ਪਛੁਤਾਣਾ." (ਸ੍ਰੀ ਬੇਣੀ)


ਦੇਖੋ, ਅਵਗੁਣ. "ਅਵਗਨ ਕਾਟਿ ਕੀਏ ਪ੍ਰਭ ਅਪੁਨੇ." (ਪ੍ਰਭਾ ਮਃ ੫) ੨. ਸੰ. ਅਵਗਣਨ. ਸੰਗ੍ਯਾ- ਗਿਣਤੀ. ਸ਼ੁਮਾਰ. "ਇੜਾ ਪਿੰਗਲਾ ਸੁਖਮਨ ਬੰਦੇ ਏ ਅਵਗਣ ਕਤ ਜਾਹੀ?" (ਗਉ ਕਬੀਰ) ਹੁਣ ਕਿੱਥੇ ਗਿਣੇ ਜਾ ਸਕਦੇ ਹਨ?