Meanings of Punjabi words starting from ਕ

ਅ਼. [قُطر] ਮਧ੍ਯਰੇਖਾ. Diameter.


ਸੰ. ਕੁਤਰ੍‍ਕ. ਸੰਗ੍ਯਾ- ਬੁਰੀ ਦਲੀਲ. ਨਿਕੰਮੀ ਹੁੱਜਤ। ੨. ਬੁਰਾ ਖ਼ਿਆਲ. ਮੰਦ ਸੰਕਲਪ.


ਸੰ. ਕੱਰ੍‍ਤਨ. ਸੰਗ੍ਯਾ- ਕੱਟਣਾ. ਵੱਢਣਾ. ਟੁੱਕਣਾ.


ਸੰਗ੍ਯਾ- ਬਾਰੀਕ ਟੋਕਾ. ਕੁਤਰਿਆ ਹੋਇਆ ਪਦਾਰਥ। ੨. ਇੱਕ ਕੀੜਾ, ਜੋ ਪੈਲੀ ਨੂੰ ਕੁਤਰਦਾ ਹੈ। ੩. ਕੁਤੂਰਾ. ਸੰ. ਕੁਕੁਰ. "ਦੇਖਤ ਕੁਤਰਾ ਲੈ ਗਈ ਬਿਲਾਈ." (ਆਸਾ ਕਬੀਰ) ਦੇਖੋ, ਪਹਿਲਾ ਪੂਤ। ੪. ਵਿ- ਕੁਤਾਰੂ. ਜੋ ਚੰਗਾ ਤਰਣ ਨਹੀਂ ਜਾਣਦਾ. ਦੇਖੋ, ਕੁਤਰੇ ਕਾਢੇ.


ਕੁਤਾਰੂ ਕੰਢੇ ਲਾ ਦਿੱਤੇ. ਬਾਂਹ ਫੜਕੇ ਰੁੜ੍ਹਦੇ ਜਾਂਦੇ ਬਾਹਰ ਕੱਢ ਲਏ. "ਜਨ ਨਾਨਕ ਕੁਤਰੇ ਕਾਢੇ." (ਗਉ ਮਃ ੪)¹