Meanings of Punjabi words starting from ਪ

ਕ੍ਰਿ. ਵਿ- ਛਾਣਦੇ. "ਹਭ ਭਸੁ ਪੁਣੇਦੇ ਵਤਨਿ." (ਵਾਰ ਰਾਮ ੨. ਮਃ ੫) ਸਾਰੇ ਖ਼ਾਕ ਛਾਣਦੇ ਪਏ ਫਿਰਨ.


ਸੰਗ੍ਯਾ- ਪੁਤ੍ਰ. ਬੇਟਾ. ਸੁਤ. "ਪੁਤ ਭਾਈ ਭਾਤੀਜੇ ਰੋਵਹਿ." (ਵਡ ਅਲਾਹਣੀ) ਮਃ ੧) ੨. ਸੰ. ਨਰਕ. ਦੇਖੋ, ਪੁਤ੍ਰ.


ਹਾਰੀ- ਪੁਤ੍ਰ. ਹਾਰੀ (ਮਨਭਾਵਨ) ਪੁਤ੍ਰ. ਮਨੋਹਰ ਸੰਤਾਨ. "ਜਿਨਿ ਦੀਏ ਭ੍ਰਾਤ ਪੁਤਹਾਰੀ." (ਰਾਮ ਅਃ ਮਃ ੫) ੨. ਪੁਤ੍ਰਹਾਰੀ (पुत्रहारिन्) ਖਿਲਾਵਾ. ਬੇਟੇ ਨੂੰ ਬਾਹਰ ਹਵਾਖੋਰੀ ਅਤੇ ਖਿਡਾਉਣ ਲਈ ਲੈ ਜਾਣ ਵਾਲਾ, ਦਾਇਆ.


ਦੇਖੋ, ਪੂਤਨਾ.


ਦੇਖੋ, ਪੁਤ੍ਰ.