Meanings of Punjabi words starting from ਸ

ਸੰਗ੍ਯਾ- ਅਸ਼ਿਸ੍ਟ ਵਾਣੀ. ਗਾਲੀ ਅਤੇ ਵ੍ਯੰਗ ਨਾਲ ਕਹੀ ਹੋਈ ਬਾਣੀ. ਵਿਆਹ ਸਮੇਂ ਇਸਤ੍ਰੀਆਂ ਜੋ ਗਾਲੀਆਂ ਨਾਲ ਮਿਲਾਕੇ ਗੀਤ ਗਾਉਂਦੀਆਂ ਹਨ, ਉਨ੍ਹਾਂ ਦੀ ਸਿੱਠਣੀ ਸੰਗ੍ਯਾ ਹੈ. ਦੇਖੋ, ਸਿਠ.


ਵਿ- ਸਿਰੜਾ. ਦੀਵਾਨਾ। ੨. ਜਿੱਦੀ. ਅੜੀਅਲ। ੩. ਸੰਗ੍ਯਾ- ਜ਼ਿਦ. ਘੜੀ.


ਦੇਖੋ, ਸਿਨਕਨਾ.


ਸੰ. ਸੰਗ੍ਯਾ- ਚਿੱਟਾ ਰੰਗ. "ਰਥ ਤੁਰੰਗ ਸਿਤ ਅਸਿਤ." (ਪਾਰਸਾਵ) ੨. ਚਾਂਦੀ। ੩. ਚੰਦਨ। ੪. ਡਿੰਗ. ਵਿ. ਬੰਨ੍ਹਿਆ ਹੋਇਆ. ਜਕੜਿਆ। ੫. ਸੰ. ਸ਼ਿਤ. ਵਿ- ਤਿੱਖਾ. "ਅਤਿ ਸਿਤ ਛਾਡੇ ਬਾਣ." (ਰਾਮਾਵ) ੬. ਗਿੱਲਾ. ਭਿੱਜਿਆ ਹੋਇਆ। ੭. ਪਤਲਾ.