Meanings of Punjabi words starting from ਕ

ਕੁੱਤਿਆਂ ਨੇ. ਕੂਕਰੋਂ ਨੇ। ੨. ਭਾਵ, ਨੀਚ ਪਾਂਮਰਾਂ ਨੇ. "ਰਤਨ ਵਿਗਾੜਿ ਵਿਗੋਏ ਕੁਤੀਂ" (ਆਸਾ ਮਃ ੧)


ਸੰ. ਸੰਗ੍ਯਾ- ਆਸ਼ਚਰਯ. ਅਚਰਜ. ਅਚੰਭਾ. ਅਜੂਬਾ। ੨. ਕੌਤਕ. ਅਦਭੁਤ ਤਮਾਸ਼ਾ। ੩. ਕਿਸੇ ਵਸਤੁ ਦੇ ਦੇਖਣ ਅਥਵਾ ਸੁਣਨ ਦੀ ਪਰਬਲ ਇੱਛਾ। ੪. ਆਨੰਦ ਦੀ ਖੇਡ.


ਕੁੱਤੇ ਦਾ ਬੱਚਾ. ਛੋਟਾ ਕੁੱਤਾ. ਸੰ. ਕੁਕੁਰ.