Meanings of Punjabi words starting from ਮ

ਜਿਲਾ ਫ਼ਿਰੋਜਪੁਰ ਦੀ ਤਸੀਲ ਵਿੱਚ ਇੱਕ ਪਿੰਡ, ਜੋ ਲੁਦਿਆਨੇ ਦੀ ਸੜਕ ਪੁਰ ਹੈ. ਇੱਥੇ ੧੮. ਦਿਸੰਬਰ ਸਨ ੧੮੪੫ ਨੂੰ ਅੰਗ੍ਰੇਜ਼ਾਂ ਦਾ ਸਿੱਖਾਂ ਨਾਲ ਪਹਿਲਾ ਜੰਗ, ਕ਼ੌਮਘਾਤਕਾਂ ਦੀ ਚਾਲਬਾਜ਼ੀ ਕਰਕੇ ਹੋਇਆ, ਅਰ ਵਜ਼ੀਰ ਅਤੇ ਸੈਨਾਪਤਿ ਦੀ ਬੇ- ਈਮਾਨੀ ਦੇ ਕਾਰਣ ਮੈਦਾਨ ਅੰਗ੍ਰੇਜ਼ਾਂ ਦੇ ਹੱਥ ਆਇਆ. ਇਸ ਵਿਸਯ ਦੇਖੋ, ਕਨਿੰਗਮ (J. D. Cunningham) ਦੇ ਸਿੱਖਇਤਿਹਾਸ ਦਾ ਬਾਬ ੯¹ ਅਤੇ ਫਿਰੋਜ਼ਸ਼ਾਹ ੨. ਦਾ ਫੁਟਨੋਟ.


ਦੇਖੋ, ਮੂੰਗੀ.


ਸੰ. ਮੁਦ੍‌ਗਰ. ਸੰਗ੍ਯਾ- ਮੂਹਲਾ. ਮੁਸਲ. ਮੁਗਦਰ. ਗਦਾ ਹਥੌੜਾ. "ਪੂੰਜੀ ਮਾਰ ਪਵੈ ਨਿਤ ਮੁਦਗਰ." (ਬਸੰ ਅਃ ਮਃ ੧)


ਦੇਖੋ, ਮੁਦਿਤ। ੨. ਮੁਦ੍ਰਿਤ. ਮਿਚਿਆ ਬੰਦ ਹੋਇਆ. "ਦਿਪਤ ਜੋਤਿ ਦਿਨਮਣਿ ਦੁਤਿ ਮੁਖ ਤੇ ਕਬਹੁ ਨ ਮੁਦਤ ਭਏ." (ਕ੍ਰਿਸਨਾਵ) ੩. ਦੇਖੋ, ਮੁੱਦਤ.


ਅ਼. [مُدتّ] ਸੰਗ੍ਯਾ- ਦੇਰ. ਚਿਰ। ੨. ਲੰਬਾਈ.


ਦੇਖੋ, ਮੁਦਿਤਾ


ਦੇਖੋ, ਮੁੱਦਤ. "ਏਤੀ ਨ ਜਾਨਉ ਕੇਤੀਕ ਮੁਦਤਿ." (ਮਾਰੂ ਮਃ ੫) "ਮੁਦਤਿ ਪਈ ਚਿਰਾਣੀਆ." (ਵਾਰ ਮਾਰੂ ੨. ਮਃ ੫)