Meanings of Punjabi words starting from ਸ

ਸੰ. शीतांशुपति. ਸ਼ੀਤਾਂਸ਼ੁਪਤਿ. ਸੰਗ੍ਯਾ- ਸੀਤਲ ਕਿਰਣਾਂ ਦਾ ਪਤੀ, ਚੰਦ੍ਰਮਾ. "ਸਿਤਸਪਤੀ ਤਪਸਪਤੀ ਬਨਸਪਤੀ ਜੱਪ ਸਦਾ." (ਅਕਾਲ) ਚੰਦ੍ਰਮਾ, ਤਪ੍ਤਾਂਸ਼ੁਪਤੀ (ਸੂਰਜ) ਅਰ ਵਨ (ਜਲ) ਦਾ ਪਤੀ ਵਰੁਣ, ਸਦਾ ਅਕਾਲ ਨੂੰ ਜਪਦੇ ਹਨ। ੨. श्वेताशवपति ਸ਼੍ਵੇਤਾਸ਼੍ਵਪਤਿ. ਚਿੱਟੇ ਘੋੜੇ ਦਾ ਸ੍ਵਾਮੀ ਇੰਦ੍ਰ.


ਦੇਖੋ, ਸਿਤਸਪਤੀ. ਲਿਖਾਰੀ ਨੇ ਇਹ ਸ਼ਬਦ ਅਸ਼ੁੱਧ ਲਿਖ ਦਿੱਤਾ ਹੈ. ਅਸਲ ਪਾਠ ਸਿਤਸਪਤੀ ਹੈ.


ਸੰਗ੍ਯਾ- ਸ਼੍ਵੇਤਤਾ. ਸ਼੍ਵੈਤ੍ਯ. ਚਿਟਿਆਈ. ਸਫੇਦੀ. "ਸਿਤਤਾ ਬਿਭੂਤ." (ਚਰਿਤ੍ਰ ੧੨) ਨੇਤ੍ਰਾਂ ਵਿੱਚ ਜੋ ਚਿਟਿਆਈ ਹੈ ਉਹ ਮਾਨੋ ਭਸਮ ਮਲੀ ਹੋਈ ਹੈ.


ਵਿ- ਸ਼ਿਤ (ਤਿੱਖਾ) ਤੀਰ। ੨. ਸੰਗ੍ਯਾ- ਤਿੱਖੇ ਤੀਰਾਂ ਦੇ ਧਾਰਨ ਵਾਲਾ, ਕਾਮ. "ਕੈ ਕਿ ਪੜ੍ਹੀ ਸਿਤਬਾਨਹੁ ਤੇ." (ਕ੍ਰਿਸਨਾਵ) ਅਥਵਾ ਕਾਮ ਤੋਂ ਸੰਥਾ ਲਈ ਹੈ.


ਅ਼. [ستم] ਜ਼ੁਲਮ. ਧੱਕਾ.


ਸੰ. ਸ੍ਯੂਤ. ਵਿ- ਸੀੱਤਾ ਹੋਇਆ. ਸੀਂਵਿਆ "ਸਬਦ ਸੁਰਤਿ ਮਨ ਸਿਤਾ." (ਭਾਗੁ) ੨. ਸੰਗ੍ਯਾ- ਸਿਕਤਾ ਦਾ ਸੰਖੇਪ. ਬਾਲੁ ਰੇਤਾ। ੩. ਸੰ. सिना. ਖੰਡ. ਚੀਨੀ। ੪. ਚਮੇਲੀ। ੫. ਚਾਂਦਨੀ. ਚੰਦ੍ਰਿਕਾ ੬. ਚਾਂਦੀ.